ਪੰਜਾਬ ਲਾਟਰੀ ਵਿਭਾਗ ਵਲੋਂ ਹੋਲੀ ਬੰਪਰ-2020 ਜਾਰੀ
Thursday, Jan 23, 2020 - 12:37 AM (IST)
ਚੰਡੀਗੜ੍ਹ,(ਭੁੱਲਰ)-ਨਿਊ ਯੀਅਰ ਬੰਪਰ ਦੀ ਸਫ਼ਲਤਾ ਅਤੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਹੋਲੀ ਬੰਪਰ-2020 ਜਾਰੀ ਕਰ ਦਿੱਤਾ ਹੈ। ਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਹੈ ਅਤੇ ਇਸ ਦਾ ਡਰਾਅ 29 ਫਰਵਰੀ, 2020 ਨੂੰ ਕੱਢਿਆ ਜਾਵੇਗਾ। ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਬੰਪਰ ਦਾ 3 ਕਰੋੜ ਰੁਪਏ ਦਾ ਪਹਿਲਾ ਇਨਾਮ 2 ਜੇਤੂਆਂ 'ਚ (1.50-1.50 ਕਰੋੜ ਰੁਪਏ) ਤਕਸੀਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ 'ਚੋਂ ਹੀ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬੰਪਰ ਦੇ ਦੂਜੇ ਇਨਾਮ ਦੀ ਰਾਸ਼ੀ 10 ਲੱਖ ਰੁਪਏ ਹੈ ਅਤੇ ਇਹ ਇਨਾਮ 5 ਜੇਤੂਆਂ (ਪ੍ਰਤੀ ਜੇਤੂ 10 ਲੱਖ ਰੁਪਏ) ਨੂੰ ਮਿਲੇਗਾ। ਤੀਜਾ ਇਨਾਮ 2.50 ਲੱਖ ਰੁਪਏ ਦਾ ਹੈ ਅਤੇ ਇਹ ਇਨਾਮ 20 ਜੇਤੂਆਂ (ਪ੍ਰਤੀ ਜੇਤੂ ਢਾਈ ਲੱਖ ਰੁਪਏ) ਨੂੰ ਮਿਲੇਗਾ। ਬੁਲਾਰੇ ਨੇ ਦੱਸਿਆ ਕਿ
ਉਕਤ ਇਨਾਮਾਂ ਤੋਂ ਇਲਾਵਾ ਹੋਲੀ ਬੰਪਰ ਵਿਚ ਕਰੋੜਾਂ ਰੁਪਏ ਦੀ ਕੀਮਤ ਦੇ ਹੋਰ ਵੀ ਕਈ ਦਿਲਖਿੱਚਵੇਂ ਇਨਾਮ ਸ਼ਾਮਲ ਹਨ।