ਹੋਲਾ-ਮਹੱਲਾ ਸੰਪੰਨ, ‘ਜੋ ਬੋਲੇ ਸੋ ਨਿਹਾਲ’ ਨਾਲ ਗੂੰਜੀ ਖਾਲਸੇ ਦੀ ਧਰਤੀ

Saturday, Mar 03, 2018 - 05:38 PM (IST)

ਹੋਲਾ-ਮਹੱਲਾ ਸੰਪੰਨ, ‘ਜੋ ਬੋਲੇ ਸੋ ਨਿਹਾਲ’ ਨਾਲ ਗੂੰਜੀ ਖਾਲਸੇ ਦੀ ਧਰਤੀ

ਸ੍ਰੀ ਆਨੰਦਪੁਰ ਸਾਹਿਬ- ਖਾਲਸਾਈ ਸ਼ਾਨੋ-ਸ਼ੌਕਤ ਅਤੇ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਅੱਜ ਸੰਪੰਨ ਹੋ ਗਿਆ। ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਫਿਰ ਖਾਲਸਾਈ ਜਾਹੋ-ਜਲਾਲ ਨਾਲ ਮਹੱਲਾ ਕੱਢਿਆ ਗਿਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਇਆ ਹੋਲਾ-ਮਹੱਲਾ ਗੁਲਾਲ ਖੇਡਦਾ ਹੋਇਆ ਚਰਨ ਗੰਗਾ ਸਟੇਡੀਅਮ ’ਚ ਪਹੁੰਚ ਕੇ ਸੰਪੰਨ ਹੋਇਆ।

PunjabKesari

ਇਥੇ ਨਿਹੰਗ ਸਿੰਘ ਨੇ ਗਤਕਾ ਘੋੜਦੌੜ ਅਤੇ ਨੇਜੇਬਾਜ਼ੀ ਦੇ ਅਜਿਹੇ ਕਰਤੱਬ ਦਿਖਾਏ ਕਿ ਦੇਖਣ ਵਾਲੇ ਦੰਦ੍ਯਾਂ ਹੇਠ ਉਂਗਲਾਂ ਦਬਾਉਣ ਨੂੰ ਮਜਬੂਰ ਹੋ ਗਏ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਹੋਲੇ-ਮਹੱਲੇ ਨੂੰ ਧਿਆਨ ’ਚ ਰੱਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਜਿੱਥੇ ਪਹਿਲੀ ਵਾਰ ਜਿੱਥੇ ਪਹਿਲੀ ਵਾਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ, ਉਥੇ ਹੀ 4 ਹਜ਼ਾਰ ਪੁਲਸ ਮੁਲਾਜ਼ਮਾਂ ਨੇ ਵੀ ਮੋਰਚਾ ਸੰਭਾਲੀ ਰੱਖਿਆ। 

PunjabKesari


Related News