ਵਿਧਾਨ ਸਭਾ ਹਲਕਾ ਫਰੀਦਕੋਟ ਸੀਟ ਦਾ ਇਤਿਹਾਸ
Tuesday, Mar 08, 2022 - 06:07 PM (IST)

ਫਰੀਦਕੋਟ (ਵੈੱਬ ਡੈਸਕ) : ਚੋਣ ਕਮਿਸ਼ਨ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਲਿਸਟ ਵਿਚ ਫਰੀਦਕੋਟ ਹਲਕਾ ਨੰਬਰ 87 ਹੈ। ਇਹ ਹਲਕਾ ਅਜਿਹਾ ਹੈ ਜਿਸ ਨੇ ਸਿਆਸੀ ਪੰਡਤਾਂ ਨੂੰ ਚੱਕਰਾਂ 'ਚ ਪਾਇਆ ਹੋਇਆ ਹੈ। ਜੇਕਰ 1977 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਪਿਛੋਕੜ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਸੀਟ 'ਤੇ ਕਿਸੇ ਇਕ ਪਾਰਟੀ ਦਾ ਪ੍ਰਭਾਵ ਸਿੱਧੇ ਤੌਰ 'ਤੇ ਨਜ਼ਰ ਨਹੀਂ ਆਉਂਦਾ। ਇਸ ਹਲਕੇ 'ਤੇ ਜਿੱਥੇ ਅਕਾਲੀ ਦਲ ਨੇ ਚਾਰ ਵਾਰ ਜਿੱਤ ਦਰਜ ਕੀਤੀ, ਉਥੇ ਹੀ ਕਾਂਗਰਸ ਤਿੰਨ ਅਤੇ ਦੋ ਵਾਰ ਆਜ਼ਾਦ ਉਮੀਦਵਾਰ ਇਸ ਹਲਕੇ 'ਤੇ ਜੇਤੂ ਰਹਿ ਚੁੱਕਾ ਹੈ।
2017
ਕੁਸ਼ਲਦੀਪ ਸਿੰਘ ਕਿੱਕੀ ਨੇ ਸ਼੍ਰੋਮਣੀ ਦਲ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਕੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ। ਕੁਸ਼ਲਦੀਪ ਸਿੰਘ ਢਿੱਲੋਂ ਨੂੰ 51,026 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਜਦਕਿ ਉਨ੍ਹਾਂ ਦੇ ਮੁਕਾਬਲੇ ਚੋਣ ਮੈਦਾਨ ’ਚ ਖੜ੍ਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸ਼ੇਖੋਂ ਨੂੰ 39,367 ਵੋਟਾਂ ਨਾਲ ਹਾਰ ਮਿਲੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪਰਮਬੰਸ ਸਿੰਘ ਬੰਟੀ ਨੂੰ ਤੀਜੇ ਸਥਾਨ ਤੇ ਰਹੇ ਸਨ। ਉਨ੍ਹਾਂ ਨੂੰ 32,612 ਵੋਟਾਂ ਮਿਲੀਆਂ ਸਨ।
2012
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀਪ ਮਲਹੋਤਰਾ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਬਰਾੜ ਨੂੰ ਹਰਾਇਆ। ਇਨ੍ਹਾਂ ਚੋਣ ਵਿੱਚ ਅਕਾਲੀ ਦਲ ਦੇ ਦੀਪ ਮਲਹੋਤਰਾ ਨੂੰ 52,062 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਅਵਤਾਰ ਸਿੰਘ ਨੂੰ 49,335 ਵੋਟਾਂ ਹੀ ਮਿਲੀਆਂ ਸਨ। ਦੀਪ ਮਲਹੋਤਰਾ ਨੇ 2727 (2.43%)ਵੋਟਾਂ ਦੇ ਫਰਕ ਨਾਲ ਕਾਂਗਰਸ ਉਮੀਦਵਾਰ ਅਵਤਾਰ ਸਿੰਘ ਬਰਾਰ ਨੂੰ ਹਰਾਇਆ ਸੀ।
2007
2007 ’ਚ ਫਰੀਦਕੋਟ ਹਲਕਾ ਨੰ. 104 ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਨੂੰ 65152 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ਚੋਣ ਮੈਦਾਨ ’ਚ ਖੜ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਨੂੰ 62219 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਨ੍ਹਾਂ ਚੋਣਾਂ ’ਚ ਅਵਤਾਰ ਸਿੰਘ ਨੇ 2933 (2.04%) ਵੋਟਾਂ ਦੇ ਫਰਕ ਨਾਲ ਕੁਸ਼ਲਦੀਪ ਸਿੰਘ ਨੂੰ ਹਰਾਇਆ ਸੀ।
2002
2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਨੂੰ 57282 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ’ਚ ਚੋਣ ਮੈਦਾਨ ’ਚ ਖੜ੍ਹੇ ਕਾਂਗਰਸ ਉਮੀਦਵਾਰ ਅਵਤਾਰ ਸਿੰਘ ਨੂੰ 51011 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਕੁਸ਼ਲਦੀਪ ਸਿੰਘ ਨੇ 6271 (5.47%) ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।
1997
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਅਵਤਾਰ ਸਿੰਘ ਨੂੰ 55857 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦੀ ਉਮੀਦਵਾਰ ਬੀਬੀ ਜਗਦੀਸ਼ ਕੌਰ ਨੂੰ 52334 ਵੋਟਾਂ ਨਾਲ ਹਾਰ ਮਿਲੀ ਸੀ। ਅਤਵਾਰ ਸਿੰਘ ਨੇ 3523 (3.22%) ਵੋਟਾਂ ਦੇ ਫਰਕ ਨਾਲ ਜਗਦੀਸ਼ ਕੌਰ ਨੂੰ ਹਰਾਇਆ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਕੁਸ਼ਲਦੀਪ ਸਿੰਘ ਢਿੱਲੋ, ਆਮ ਆਦਮੀ ਪਾਰਟੀ ਦੇ ਗੁਰਦਿੱਤ ਸਿੰਘ ਸੇਖੋਂ, ਅਕਾਲੀ ਦਲ ਵੱਲੋਂ ਪਰਮਬੰਸ ਸਿੰਘ ਬੰਟੀ ਰੋਮਾਣਾ, ਸੰਯੁਕਤ ਸਮਾਜ ਮੋਰਚਾ ਵੱਲੋਂ ਰਵਿੰਦਰ ਪਾਲ ਕੌਰ ਅਤੇ ਭਾਜਪਾ ਦੇ ਗੌਰਵ ਕੱਕੜ ਆਪਣੀ ਕਿਸਮਤ ਅਜਮਾਉਣ ਲਈ ਚੋਣ ਮੈਦਾਨ ਵਿੱਚ ਹਨ।
ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 169823 ਹੈ, ਜਿਨ੍ਹਾਂ ’ਚ 81464 ਪੁਰਸ਼, 88349 ਬੀਬੀਆਂ ਅਤੇ ਥਰਡ ਜੈਂਡਰ ਦੀ ਗਿਣਤੀ 10 ਹੈ।