100 ਸਾਲ ਦੇ ਇਤਿਹਾਸ 'ਚ 21 ਵਾਰ ਟੁੱਟਿਆ ਅਕਾਲੀ ਦਲ, ਅਜਿਹਾ ਰਹੈ ਸਫ਼ਰ

07/08/2020 6:30:37 PM

ਚੰਡੀਗੜ੍ਹ : ਮੰਗਲਵਾਰ ਨੂੰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਨਵੇਂ ਅਕਾਲੀ ਦਲ ਦਾ ਐਲਾਨ ਕੀਤਾ ਗਿਆ। ਭਾਵੇਂ ਢੀਂਡਸਾ ਵਲੋਂ ਪੁਰਾਣੇ ਅਕਾਲੀ ਦਲ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਪਰ ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਪਾਰਟੀ ਦੇ ਨਾਂ ਨੂੰ ਲੈ ਕੇ ਕਾਨੂੰਨੀ ਅੜਿੱਕਾ ਪੈਣਾ ਸੁਭਾਵਕ ਹੈ। ਸੂਤਰ ਦੱਸਦੇ ਹਨ ਕਿ ਜੇਕਰ ਢੀਂਡਸਾ ਧੜੇ ਨੂੰ ਪਾਰਟੀ ਰਜਿਸਟਰ ਕਰਨ ਵਿਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਅਕਾਲੀ ਦਲ ਨਾਲ ਡੈਮੋਕ੍ਰੇਟਿਕ ਨਾਮ ਜੋੜ ਸਕਦੇ ਹਨ। ਉਂਝ ਸ਼੍ਰੋਮਣੀ ਅਕਾਲੀ ਦਲ ਆਪਣੇ ਗਠਨ ਤੋਂ ਬਾਅਦ ਤੋਂ ਹੀ ਵੱਖ-ਵੱਖ ਵਿਚਾਰਧਾਰਾਵਾਂ ਨੂੰ ਲੈ ਕੇ ਚੱਲਦਾ ਰਿਹਾ ਹੈ। ਆਪਣੇ ਗਠਨ ਤੋਂ ਬਾਅਦ ਅਕਾਲੀ ਦਲ ਹੁਣ ਤਕ 21 ਵਾਰ ਟੁੱਟ ਚੁੱਕਾ ਹੈ। ਦਸੰਬਰ ਵਿਚ ਆਪਮੀ ਸਥਾਪਨਾ ਦੇ 100 ਸਾਲ ਪੂਰੇ ਕਰਨ ਜਾ ਰਹੇ ਅਕਾਲੀ ਦਲ ਨੂੰ ਢੀਂਡਸਾ ਨੇ ਝਟਕਾ ਦਿੱਤਾ ਹੈ। ਢੀਂਡਸਾ ਦਾ ਕਹਿਣਾ ਹੈ ਕਿ ਉਹ 1920 ਵਾਲਾ ਅਕਾਲੀ ਦਲ ਸੁਰਜਿਤ ਕਰਨ ਜਾ ਰਹੇ ਹਨ, ਇਸ ਲਈ ਉਨ੍ਹਾਂ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਦਿੱਤਾ ਹੈ। 
14 ਦਸੰਬਰ 1920 : ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ। ਸਰਮੁੱਖ ਸਿੰਘ ਝਬਾਲ ਸਿੰਘ ਝਬਾਲ ਪਾਰਟੀ ਦੇ ਪਹਿਲੇ ਅਤੇ ਬਾਬਾ ਖੜਕ ਸਿੰਘ ਦੂਜੇ ਪ੍ਰਧਾਨ ਬਣੇ, ਪਰ ਪਾਰਟੀ ਦੇ ਤੀਸਰੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਅਕਾਲੀ ਦਲ ਸਿਆਸੀ ਤੌਰ 'ਤੇ ਮਜ਼ਬੂਤ ਹੋਇਆ। 

ਇਹ ਵੀ ਪੜ੍ਹੋ : ਢੀਂਡਸਾ ਦੇ ਨਵੀਂ ਪਾਰਟੀ ਦੇ ਐਲਾਨ 'ਤੇ ਬ੍ਰਹਮਪੁਰਾ ਦਾ ਪਹਿਲਾ ਬਿਆਨ, ਲਗਾਏ ਵੱਡੇ ਦੋਸ਼

ਵੱਖ-ਵੱਖ ਵਿਚਾਰਧਾਰਾ
1920 ਵਿਚ ਬਣਿਆ ਅਕਾਲੀ ਦਲ ਸਾਲ 1984 ਵਿਚ ਦੋ ਗੁੱਟਾਂ ਅਕਾਲੀ ਦਲ ਲੌਂਗੋਵਾਲ ਅਤੇ ਅਕਾਲੀ ਦਲ ਯੂਨਾਈਟਿਡ ਵਿਚ ਵੰਡਿਆ ਗਿਆ। ਲੌਂਗੋਵਾਲ ਗਰੁੱਪ ਦੀ ਅਗਵਾਈ ਸੰਤ ਹਰਚਰਣ ਸਿੰਘ ਲੌਂਗੋਵਾਲ ਅਤੇ ਯੂਨਾਈਟਿਡ ਅਕਾਲੀ ਦਲ ਦੀ ਅਗਵਾਈ ਬਾਬਾ ਜੋਗਿੰਦਰ ਸਿੰਘ ਨੇ ਸੰਭਾਲੀ। 20 ਅਗਸਤ 1985 ਵਿਚ ਲੌਂਗੋਵਾਲ ਦੇ ਦਿਹਾਂਤ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਨੇ ਇਸ ਦੀ ਅਗਵਾਈ ਕੀਤੀ। 8 ਮਈ 1985 ਵਿਚ ਅਕਾਲੀ ਦਲ ਦੋ ਹਿੱਸਿਆਂ ਵਿਚ ਵੰਡਿਆ ਗਿਆ। ਅਕਾਲੀ ਦਲ ਬਰਨਾਲਾ ਅਤੇ ਅਕਾਲੀ ਬਾਦਲ। 1987 ਵਿਚ ਅਕਾਲੀ ਦਲ ਦੇ ਤਿੰਨ ਧੜੇ ਹੋ ਗਏ। ਇਸ ਵਿਚੋਂ ਬਰਨਾਲਾ ਧੜਾ, ਬਾਦਲ ਧੜਾ ਅਤੇ ਜੋਗਿੰਦਰ ਸਿੰਘ ਧੜਾ ਸਰਗਰਮ ਰਹੇ। 1987 ਵਿਚ ਅਕਾਲੀ ਦਲ ਬਾਦਲ, ਯੂਨਾਈਟਿਡ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਧੜਾ ਅਤੇ ਜੋਗਿੰਦਰ ਸਿੰਘ ਧੜਾ ਇਕੱਠੇ ਹੋ ਗਏ। 15 ਮਾਰਚ, 1989 ਵਿਚ ਅਕਾਲੀ ਦਲ ਲੌਂਗੋਵਾਲ, ਅਕਾਲੀ ਦਲ ਮਾਨ ਅਤੇ ਅਤੇ ਅਕਾਲੀ ਦਲ ਜਗਦੇਵ ਸਿੰਘ ਤਲਵੰਡੀ ਸਰਗਰਮ ਰਹੇ। ਇਸ ਤੋਂ ਬਾਅਦ 14 ਦਸੰਬਰ 2018 ਨੂੰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਅਕਾਲੀ ਟਕਸਾਲੀ ਦਾ ਗਠਨ ਹੋਇਆ। ਜਦਕਿ ਅਖੀਰ ਵਿਚ 7 ਜੁਲਾਈ 2020 ਨੂੰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੋਂ ਹੀ ਵੱਖਰਾ ਧੜਾ ਬਣਾਇਆ ਅਤੇ ਖੁਦ ਨੂੰ ਉਸ ਦਾ ਪ੍ਰਧਾਨ ਐਲਾਨ ਦਿੱਤਾ। 

ਇਹ ਵੀ ਪੜ੍ਹੋ : ਖ਼ੁਦਕੁਸ਼ੀ ਕਰਨ ਵਾਲੀ ਅਕਾਲੀ ਨੇਤਾ ਦੀ ਪਤਨੀ ਦੀ ਵੀਡੀਓ ਵਾਇਰਲ, ਸਾਹਮਣੇ ਆਇਆ ਵੱਡਾ ਸੱਚ

ਅਨੰਦਪੁਰ ਪ੍ਰਸਤਾਵ 'ਤੇ ਬਣਿਆ ਅਕਾਲੀ ਦਲ ਅੰਮ੍ਰਿਤਸਰ
ਅਕਾਲੀ ਦਲ ਦੇ ਸਿਮਰਨਜੀਤ ਸਿੰਘ ਮਾਨ ਨੇ ਅਨੰਦਪੁਰ ਸਾਹਿਬ ਦਾ ਪ੍ਰਸਤਾਵ ਆਪਣੇ ਤੌਰ 'ਤੇ ਵੱਖ ਪੇਸ਼ ਕਰਕੇ ਅਕਾਲੀ ਦਲ ਅੰਮ੍ਰਿਤਸਰ ਦਾ ਗਠਨ ਕੀਤਾ। ਇਹ ਅੱਜ ਵੀ ਸਰਗਰਮ ਹੈ। ਉਸੇ ਤਰ੍ਹਾਂ ਜਸਬੀਰ ਸਿੰਘ ਰੋਡੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਕਾਲੀ ਦਲ ਪੰਥਕ ਦਾ ਗਠਨ ਕੀਤਾ ਸੀ, ਜੋ ਜ਼ਿਆਦਾ ਨਹੀਂ ਚੱਲ ਸਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਰਹੇ ਗੁਰਚਰਨ ਸਿੰਘ ਟੌਹੜਾ ਨੇ ਅਕਾਲ ਇੰਡੀਆ ਅਕਾਲੀ ਦਲ ਦਾ ਗਠਨ ਕੀਤਾ ਸੀ। ਜਥੇਦਾਰ ਉਮਰਨਾਨੰਗਲ ਨੇ ਅਕਾਲੀ ਦਲ ਉਮਰਾਨੰਗਲ ਦਾ ਗਠਨ ਕੀਤਾ ਸੀ। 

ਇਹ ਵੀ ਪੜ੍ਹੋ : ...ਤਾਂ ਇਸ ਲਈ ਢੀਂਡਸਾ ਨੇ ਨਵੀਂ ਪਾਰਟੀ ਦਾ ਨਾਮ ਰੱਖਿਆ 'ਸ਼੍ਰੋਮਣੀ ਅਕਾਲੀ ਦਲ'

ਅੱਤਵਾਦ ਦੌਰਾਨ ਬਣੇ ਦੋ ਧੜੇ
ਅੱਤਵਾਦ ਦੇ ਦੌਰ ਵਿਚ ਅਕਾਲੀ ਦਲ ਮਹੰਤ ਵੀ ਬਣਿਆ, ਜੋ ਬੇਕਸੂਰ ਹਿੰਦੂਆਂ ਦੇ ਕਤਲ ਕੀਤੇ ਜਾਣ ਖ਼ਿਲਾਫ ਆਵਾਜ਼ ਚੁੱਕਦਾ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬੱਬਰ ਦਾ ਵੀ ਗਠਨ ਹੋਇਆ। ਇਹ ਬੱਬਰ ਖਾਲਸਾ ਦੇ ਸਿਆਸੀ ਵਿੰਗ ਦੇ ਰੂਪ ਨਾਲ ਜਾਣਿਆ ਜਾਂਦਾ ਸੀ। ਪੰਥਕ ਕਮੇਟੀ ਦੇ ਮੁਖੀ ਵੱਸਣ ਸਿੰਘ ਜਫਰਵਾਲ ਨੇ ਅਕਾਲੀ ਦਲ ਦੇ ਜਫਰਵਾਲ ਦਾ ਗਠਨ ਕੀਤਾ। 

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਲੋਕਾਂ ਨੂੰ ਝਟਕਾ, ਇੰਤਕਾਲ ਫੀਸ ਕੀਤੀ ਦੁੱਗਣੀ

ਦਿੱਲੀ 'ਚ ਅਕਾਲੀ ਦਲ ਪੰਥਕ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲੀ ਦਲ ਪੰਥਕ ਬਣਾਇਆ। ਦਿੱਲੀ ਦੇ ਹੀ ਕੁਝ ਆਗੂਆਂ ਨੇ ਅਕਾਲੀ ਦਲ ਨੈਸ਼ਨਲ ਦਾ ਗਠਨ ਕੀਤਾ। ਸਾਬਕਾ ਕੈਬਨਿਟ ਮੰਤਰੀ ਅਕਾਲੀ ਨੇਤਾ ਰਵੀਇੰਦਰ ਸਿੰਘ ਨੇ ਵੀ ਵੱਖਰਾ ਅਕਾਲੀ ਬਣਾਇਆ। ਇਸ ਦਾ ਨਾਮ ਅਕਾਲੀ ਦਲ 1920 ਰੱਖਿਆ। ਇਹ ਵੀ ਸਰਗਰਮ ਹੈ। ਇਸ ਤੋਂ ਇਲਾਵਾ ਹਰਿਆਣਾ ਵਿਚ ਐੱਸ. ਜੀ. ਪੀ. ਸੀ. ਮੈਂਬਰ ਰਹੇ ਜਗਦੀਸ਼ ਝੀਂਡਾ ਨੇ ਸ਼੍ਰੋਮਣੀ ਅਕਾਲੀ ਦਲ ਜਨਤਾ ਦਾ ਗਠਨ ਕੀਤਾ। 

ਇਹ ਵੀ ਪੜ੍ਹੋ : ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਦੇਵ ਸਿੰਘ ਢੀਂਡਸਾ


Gurminder Singh

Content Editor

Related News