ਫੌਜ ਦੀ ਵਰਦੀ 'ਚ ਚਾਰ ਸ਼ੱਕੀ ਪੁਲਸ ਵਲੋਂ ਕਾਬੂ (ਵੀਡੀਓ)
Friday, Nov 30, 2018 - 01:32 PM (IST)
ਪਠਾਨਕੋਟ : ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ਤੋਂ ਪੁਲਸ ਨੇ ਫੌਜ ਦੀ ਵਰਦੀਧਾਰੀ ਚਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਨੇ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਨੰਗਲਪੁਰ ਨੇੜੇ ਨਾਕਾ ਲਗਾਇਆ ਹੋਇਆ ਸੀ, ਇਸ ਦੌਰਾਨ ਪੁਲਸ ਨੇ ਹਿਮਾਚਲ ਨੰਬਰੀ ਸਕਾਰਪਿਓ ਗੱਡੀ ਨੂੰ ਰੋਕ ਕੇ ਚਾਰ ਨੌਜਵਾਨਾਂ ਨੂੰ ਸ਼ੱਕੇ ਦੇ ਆਧਾਰ 'ਤੇ ਹਿਰਾਸਤ ਵਿਚ ਲੈ ਲਿਆ। ਫਿਲਹਾਲ ਪੁਲਸ ਵਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸੂਬੇ ਵਿਚ ਹਾਈ ਅਲਰਟ ਦੇ ਚੱਲਦੇ ਪੁਲਸ ਵਲੋਂ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੰਜਾਬ ਵਿਚ ਅੱਤਵਾਦੀਆਂ ਗਤੀਵਿਧੀਆਂ ਦੇ ਚੱਲਦੇ ਪੁਲਸ ਵਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ।