ਸ਼ਰੇਆਮ ਵੇਚੀ ਜਾ ਰਹੀ ਹੈ ਮਿਆਦ ਪੁੱਗੀ ਬੀਅਰ, ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਠੇਕੇ

05/22/2018 4:59:13 PM

ਮੰਡੀ ਲਾਧੂਕਾ (ਸੰਧੂ)— ਸਥਾਨਕ ਜਲਾਲਾਬਾਦ ਦੇ ਠੇਕੇਦਾਰਾਂ ਵੱਲੋਂ ਸ਼ਰੇਆਮ ਮਿਆਦ ਪੁੱਗੀ ਬੀਅਰ ਵੇਚੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਾਈਵੇਅ ਰੋਡ ਸਥਿਤ ਘੁਬਾਇਆ ਅਤੇ ਭੰਬਾ ਵੱਟੂ ਦੇ ਬੱਸ ਸਟੈਂਡ 'ਤੇ ਚੱਲ ਰਿਹਾ ਠੇਕਾ ਵੀ ਸੁਪਰੀਮ ਕੋਰਟ ਦੇ ਨਿਯਮਾਂ ਦੇ ਉਲਟ ਚੱਲ ਰਿਹਾ ਹੈ। ਦੇਖਣ ਤੋਂ ਤਾਂ ਇੰਝ ਜਾਪਦਾ ਹੈ ਕਿ ਇਹ ਕੰਮ ਐਕਸਾਈਜ਼ ਵਿਭਾਗ ਦੀ ਸ਼ਹਿ 'ਤੇ ਚੱਲ ਰਿਹਾ ਹੋਵੇ। ਜ਼ਿਕਰਯੋਗ ਹੈ ਕਿ ਉਕਤ ਠੇਕੇਦਾਰਾਂ ਵੱਲੋਂ ਮਿਆਦ ਪੁੱਗੀ ਬੁਡਵਾਈਜ਼ਰ ਬੀਅਰ ਸ਼ਰੇਆਮ ਵੇਚੀ ਜਾ ਰਹੀ ਹੈ ਅਤੇ ਇਸ ਬੀਅਰ ਅਤੇ ਸ਼ਰਾਬ ਦਾ ਕੋਈ ਬਿੱਲ ਵੀ ਨਹੀਂ ਕੱਟਿਆ ਜਾ ਰਿਹਾ। ਇਥੇ ਇਹ ਵੀ ਦੱਸਣਯੋਗ ਹੈ ਕਿ ਜੋ ਮਿਆਦ ਪੁੱਗੀ ਬੀਅਰ ਵੇਚੀ ਜਾ ਰਹੀ ਹੈ ਉਸ ਦੀ ਪੈਕਿੰਗ ਮਿਤੀ 04/10/2017 ਹੈ ਅਤੇ 6 ਮਹੀਨੇ ਦੀ ਮਿਆਦ ਹੈ ਪਰ ਫਿਰ ਵੀ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਵੇਚੀ ਜਾ ਰਹੀ ਹੈ ਅਤੇ ਲੋਕਾਂ ਦੀ ਸਹਿਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਦੋਵੇ ਠੇਕੇ ਹਾਈਵੇ ਦੇ ਬਿਲਕੁਲ 'ਤੇ ਹੋਣ ਕਰਕੇ ਕਈ ਉੱਚ ਅਧਿਕਾਰੀ ਵੀ ਇਸ ਸੜਕ ਤੋਂ ਆਉਂਦੇ ਜਾਂਦੇ ਰਹਿੰਦੇ ਹਨ ਪਰ ਫਿਰ ਵੀ ਇਹ ਠੇਕੇ ਬਿਨਾਂ ਰੋਕ ਟੋਕ ਚੱਲ ਰਹੇ ਹਨ ਅਤੇ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਗਿਆ। ਜਿਸ ਨਾਲ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

PunjabKesari
ਕੀ ਕਹਿੰਦੇ ਆਬਕਾਰੀ ਇੰਸਪੈਕਟਰ ਕੁਲਵਿੰਦਰ ਸਿੰਘ 
ਉਨ੍ਹਾਂ ਨੇ ਦੱਸਿਆ ਕਿ ਮੈਂ ਇਸ ਸਮੇਂ ਚੈਕਿੰਗ 'ਤੇ ਹਾਂ ਅਤੇ ਇਸ ਸਮੇਂ ਠੇਕਾ ਬੰਦ ਹੈ ਅਤੇ ਭੰਬਾ ਵੱਟੂ ਠੇਕਾ ਵੀ ਚੈੱਕ ਕਰ ਲੈਂਦਾ ਹਾਂ ਅਤੇ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਈ ਕੀਤੀ ਜਾਵੇਗੀ।
ਕੀ ਕਹਿੰਦੇ ਸ਼ਰਾਬ ਠੇਕੇਦਾਰ ਸੋਨੂੰ 
ਜਦੋਂ ਉਸ ਦੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਅਸੀਂ ਨਾ ਤਾਂ ਕੋਈ ਨਾਜਾਇਜ਼ ਠੇਕੇ ਖੋਲ੍ਹੇ ਹੋਏ ਹਨ ਅਤੇ ਨਾ ਹੀ ਸਾਡੇ ਵੱਲੋਂ ਕੋਈ ਮਿਆਦ ਪੁੱਗੀ ਬੀਅਰ ਵੇਚੀ ਜਾ ਰਹੀ ਹੈ।


Related News