ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਸੜਕ ਕਿਨਾਰੇ ਖੜ੍ਹੀ ਔਰਤ ਨੂੰ ਦਰੜਿਆ

Tuesday, Jun 13, 2023 - 12:14 AM (IST)

ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਸੜਕ ਕਿਨਾਰੇ ਖੜ੍ਹੀ ਔਰਤ ਨੂੰ ਦਰੜਿਆ

ਰਾਏਕੋਟ (ਭੱਲਾ)-ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੇੜੇ ਵਾਪਰੇ ਇਕ ਹਾਦਸੇ ’ਚ ਇਕ ਪ੍ਰਵਾਸੀ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਸੜਕ ਕਿਨਾਰੇ ਆਪਣੇ ਲੜਕੇ ਦੀ ਰੇਹੜੀ ਕੋਲ ਬੈਠ ਕੇ ਗੰਨੇ ਦਾ ਜੂਸ ਪੀ ਰਹੀ ਪ੍ਰਵਾਸੀ ਔਰਤ ਅਨਾਰਕਲੀ ਪਤਨੀ ਭਰਤ ਰਾਮ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਸ ਹਾਦਸੇ ’ਚ ਮ੍ਰਿਤਕ ਔਰਤ ਦਾ ਪੁੱਤਰ ਇੰਦਰਪਾਲ ਵਾਲ-ਵਾਲ ਬਚ ਗਿਆ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ

ਦੇਖਣ ਵਾਲਿਆਂ ਮੁਤਾਬਿਕ ਇਕ ਆਲਟੋ ਕਾਰ, ਜੋ ਗੁਰਦੁਆਰਾ ਟਾਹਲੀਆਣਾ ਸਾਹਿਬ ਵੱਲੋਂ ਪਿੰਡ ਰਾਏਕੋਟ-ਬੁਰਜ ਹਰੀ ਸਿੰਘ ਲਿੰਕ ਰੋਡ ’ਤੇ ਮੁੜੀ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀ ਗੰਨੇ ਦੇ ਜੂਸ ਵਾਲੀ ਰੇਹੜੀ ਕੋਲ ਗੰਨੇ ਦਾ ਜੂਸ ਪੀ ਰਹੀ ਰੇਹੜੀ ਚਾਲਕ ਦੀ ਮਾਤਾ ਅਨਾਰਕਲੀ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਐੱਸ. ਐੱਚ. ਓ. ਸਿਟੀ ਦਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਹਾਦਸੇ ਦੀ ਪੜਤਾਲ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼


author

Manoj

Content Editor

Related News