ਤੇਜ਼ ਰਫਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 3 ਦੀ ਮੌਤ

Saturday, Mar 13, 2021 - 11:55 PM (IST)

ਤੇਜ਼ ਰਫਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 3 ਦੀ ਮੌਤ

ਲੁਧਿਆਣਾ, (ਜ.ਬ.)- ਜਲੰਧਰ ਵਿਚ ਇਕ ਰਿਸ਼ਤੇਦਾਰ ਔਰਤ ਦਾ ਹਾਲ-ਚਾਲ ਜਾਣਨ ਲਈ ਕਾਰ ’ਚ ਨਿਕਲੇ 3 ਦੋਸਤਾਂ ਨੂੰ ਹਾਰਡੀਜ਼ ਵਰਲਡ ਦੇ ਸਾਹਮਣੇ ਫਲਾਈਓਵਰ ’ਤੇ ਪਿੱਛੋਂ ਤੇਜ਼ ਰਫਤਾਰ ਆ ਰਹੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਤਿੰਨੋਂ ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਸ਼ੁੱਕਰਵਾਰ ਰਾਤ ਕਰੀਬ 12 ਵਜੇ ਦਾ ਹੈ। ਤਿੰਨੋਂ ਲੁਧਿਆਣਾ ਦੇ ਹੈਬੋਵਾਲ ਖੁਰਦ ਦੇ ਰਿਸ਼ੀ ਨਗਰ ਇਲਾਕੇ ਦੇ ਰਹਿਣ ਵਾਲੇ ਸਨ। ਪੁਲਸ ਨੇ ਟਰੱਕ ਜ਼ਬਤ ਕਰ ਲਿਆ ਹੈ। ਡਰਾਈਵਰ ਫਰਾਰ ਹੈ। ਸਲੇਮ ਟਾਬਰੀ ਪੁਲਸ ਉਸ ਦੀ ਭਾਲ ਕਰ ਰਹੀ ਹੈ।
ਥਾਣਾ ਮੁਖੀ ਇੰਸਪੈਕਟਰ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਹੋਇਆ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਟਰੱਕ ਡਿਵਾਈਡਰ ਕ੍ਰਾਸ ਕਰ ਕੇ ਉਲਟ ਦਿਸ਼ਾ ਵਿਚ ਪੁਲ ’ਤੇ ਲੱਗੇ ਲੋਹੇ ਦੇ ਭਾਰੀ ਸੇਫ ਗਾਰਡਰ ਤੋੜਦਾ ਹੋਇਆ ਪਿੱਲਰ ਅਤੇ ਰੁੱਖ ’ਚ ਫਸ ਗਿਆ। ਮ੍ਰਿਤਕਾਂ ਦੀ ਪਛਾਣ ਸੰਜੀਵ ਕੁਮਾਰ (35), ਅਰੁਣ ਕੁਮਾਰ (22) ਅਤੇ ਕ੍ਰਿਸ਼ਨ ਉਰਫ ਗੋਬਿੰਦ (22) ਵਜੋਂ ਹੋਈ ਹੈ।


author

Bharat Thapa

Content Editor

Related News