ਨਾਭਾ ਦੀ ਹਾਈ ਸਕਿਓਰਿਟੀ ਜੇਲ ''ਚ ਅਚਨਚੇਤ ਚੈਕਿੰਗ (ਵੀਡੀਓ)

Sunday, May 06, 2018 - 07:06 PM (IST)

ਨਾਭਾ (ਰਾਹੁਲ ਖੁਰਾਣਾ) : ਪੰਜਾਬ ਦੀ ਅਤਿ ਸੁਰੱਖਿਆ ਵਾਲੀਆਂ ਜੇਲਾਂ 'ਚੋਂ ਇਕ ਨਾਭਾ ਜੇਲ 'ਚ ਐਤਵਾਰ ਸਵੇਰੇ ਅਚਨਚੇਤ ਚੈਕਿੰਗ ਕੀਤੀ ਗਈ। ਐੱਸ. ਪੀ. ਅਮਰਜੀਤ ਸਿੰਘ ਘੁੰਮਣ ਦੀ ਅਗਵਾਈ 'ਚ ਲਗਭਗ 300 ਪੁਲਸ ਮੁਲਾਜ਼ਮਾਂ ਨੇ ਜੇਲ 'ਚ ਬੰਦ ਕੈਦੀਆਂ ਦੀ ਤਲਾਸ਼ੀ ਲਈ। ਸਵੇਰੇ ਪੰਜ ਵਜੇ ਦੇ ਕਰੀਬ ਇਹ ਚੈਕਿੰਗ ਕੀਤੀ ਗਈ।
ਇੱਥੇ ਦੱਸ ਦੇਈਏ ਕਿ ਨਾਭਾ ਜੇਲ 'ਚ ਕਰੀਬ 20 ਅੱਤਵਾਦੀ, 20 ਗੈਂਗਸਟਰ ਤੇ 209 ਦੇ ਕਰੀਬ ਹਵਾਲਾਤੀ ਅਤੇ ਕੈਦੀ ਬੰਦ ਹਨ ਹਾਲਾਂਕਿ ਚੈਕਿੰਗ ਦੌਰਾਨ ਜੇਲ 'ਚੋਂ 3 ਖਰਾਬ ਚਾਰਜਰ ਮਿਲੇ ਪਰ ਮੁਲਾਜ਼ਮਾਂ ਨੇ ਜੇਲਾਂ 'ਚ ਮੋਬਾਈਲ ਇਸਤੇਮਾਲ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ। 
ਇੱਥੇ ਇਹ ਵੀ ਦੱਸ ਦਈਏ ਕਿ ਨਵੇਂ ਬਣੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੂੰ ਜੇਲ 'ਚੋਂ ਵਧਾਈ ਮਿਲਣ ਤੋਂ ਬਾਅਦ ਜੇਲਾਂ 'ਚ ਤਲਾਸ਼ੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।


Related News