ਕੈਬਨਿਟ ''ਚ ਵਾਧੇ ''ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੀਤਾ ਜਵਾਬ ਤਲਬ

04/23/2018 7:20:09 PM

ਚੰਡੀਗੜ੍ਹ : ਪੰਜਾਬ ਕੈਬਨਿਟ ਦੇ ਵਿਸਤਾਰ ਨੂੰ ਰੋਕਣ ਲਈ ਹਾਈਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਐਡਵੋਕੇਟ ਜਗਮੋਹਨ ਸਿੰਘ ਭੱਟੀ ਦੀ ਪਟੀਸ਼ਨ ਨੂੰ ਸਵਿਕਾਰ ਕਰਦਿਆਂ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 9 ਮਈ 'ਤੇ ਪਾ ਦਿੱਤੀ ਹੈ। 
ਪਟੀਸ਼ਨਕਰਤਾ ਜਗਮੋਹਨ ਸਿੰਘ ਭੱਟੀ ਨੇ ਦੋਸ਼ ਲਗਾਇਆ ਹੈ ਕਿ ਇਹ ਨਿਯੁਕਤੀਆਂ ਕਾਨੂੰਨ ਦੇ ਉਲਟ ਹਨ। ਪਟੀਸ਼ਨਕਰਤਾ ਨੇ ਪਟੀਸ਼ਨ ਵਿਚ ਦੋਸ਼ ਲਗਾਇਆ ਕਿ 9 ਮੰਤਰੀ ਸ਼ਾਮਲ ਕਰਨ ਨਾਲ ਸਰਕਾਰ 'ਚ ਕੈਬਨਿਟ ਦਰਜਾ ਹਾਸਲ ਕਰਨ ਵਾਲੇ ਵਿਅਕਤੀਆਂ 'ਤੇ ਵਿਧਾਇਕਾਂ ਦੀ ਗਿਣਤੀ ਤੈਅ 15 ਫੀਸਦੀ ਤੋਂ ਵੱਧ ਹੋ ਜਾਵੇਗੀ ਅਤੇ ਇਸ ਨਾਲ ਮੰਤਰੀ ਮੰਡਲ ਵਿਚ 15 ਫੀਸਦੀ ਤੋਂ ਵੱਧ ਮੰਤਰੀ ਸ਼ਾਮਿਲ ਕਰਨੇ ਗੈਰ ਕਾਨੂੰਨੀ ਹੈ, ਲਿਹਾਜ਼ਾ ਇਸ 'ਤੇ ਰੋਕ ਲਗਾਈ ਜਾਵੇ।


Related News