ਖਹਿਰਾ ਨੂੰ ਹਾਈਕੋਰਟ ਵਲੋਂ ਪਾਸਪੋਰਟ ਜਮਾਂ ਕਰਵਾਉਣ ਦੇ ਹੁਕਮ, ਅਗਲੀ ਸੁਣਵਾਈ 9 ਨਵੰਬਰ ਨੂੰ

Tuesday, Nov 07, 2017 - 11:09 PM (IST)

ਚੰਡੀਗੜ੍ਹ— ਪੰਜਾਬ ਹਰਿਆਣਾ ਹਾਈਕੋਰਟ ਵਲੋਂ ਸੁਖਪਾਲ ਖਹਿਰਾ ਦੇ ਗੈਰ-ਜ਼ਮਾਨਤੀ ਵਾਰੰਟ 'ਤੇ ਰੋਕ ਲਗਾਉਣ ਦੇ ਨਾਲ-ਨਾਲ ਖਹਿਰਾ ਨੂੰ ਆਪਣਾ ਪਾਸਪੋਰਟ ਫਾਜ਼ਿਲਕਾ ਅਦਾਲਤ ਕੋਲ ਜਮਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। 
ਹਾਈਕੋਰਟ ਨੇ ਨਿਰਦੇਸ਼ਾਂ 'ਚ ਸਾਫ ਲਿਖਿਆ ਹੈ ਕਿ ਖਹਿਰਾ ਦੇ ਗੈਰ-ਜ਼ਮਾਨਤੀ ਵਾਰੰਟ ਤੇ ਅਗਲੀ ਸੁਣਵਾਈ ਤੱਕ ਰੋਕ ਲਗਾਈ ਜਾਂਦੀ ਹੈ ਅਤੇ ਖਹਿਰਾ ਨੂੰ ਆਪਣਾ ਪਾਸਪੋਰਟ ਟ੍ਰਾਇਲ ਕੋਰਟ ਕੋਲ ਜਮਾਂ ਕਰਵਾਉਣਾ ਹੋਏਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 9 ਨਵੰਬਰ ਨੂੰ ਹੋਣੀ ਹੈ।


Related News