ਮੌੜ ਮੰਡੀ ਧਮਾਕਾ : ਜੱਸੀ ਦੀ ਸ਼ਿਕਾਇਤ ਪਿੱਛੋਂ ਗੋਰਾ ਨੇ ਥਾਣੇ ''ਚ ਦਰਜ ਕਰਵਾਏ ਬਿਆਨ
Wednesday, Jan 23, 2019 - 02:00 PM (IST)

ਮੌੜ ਮੰਡੀ (ਮੁਨੀਸ਼) : ਮੌੜ ਮੰਡੀ ਬੰਬ ਧਮਾਕੇ ਦੇ ਮਾਮਲੇ ਵਿਚ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਲੜਾਈ ਲੜ ਰਹੇ ਭੁਪਿੰਦਰ ਸਿੰਘ ਗੋਰਾ ਖਿਲਾਫ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਚੱਲਦੇ ਗੋਰਾ ਨੇ ਥਾਣੇ 'ਚ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਹਨ। ਪੁਲਸ ਕੋਲ ਬਿਆਨ ਦਰਜ ਕਰਵਾਉਣ ਤੋਂ ਬਾਅਦ ਭੁਪਿੰਦਰ ਗੋਰਾ ਨੇ ਕਿਹਾ ਕਿ ਹਰਮਿੰਦਰ ਸਿੰਘ ਜੱਸੀ ਨੇ ਜ਼ਿਲਾ ਪੁਲਸ ਮੁਖੀ ਨੂੰ ਉਸ ਖਿਲਾਫ ਇਕ ਦਰਖਾਸਤ ਦੇ ਕੇ ਬੰਬ ਧਮਾਕੇ ਮਾਮਲੇ 'ਚ ਦਖਲ ਦੇਣ ਤੋਂ ਰੋਕਣ ਲਈ ਕਿਹਾ ਹੈ। ਗੋਰਾ ਨੇ ਕਿਹਾ ਕਿ ਜਿੰਨਾ ਸਮਾਂ ਪੀੜਤਾਂ ਨੂੰ ਇਨਸਾਫ ਨਹੀਂ ਮਿਲਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਜਦਕਿ ਥਾਣਾ ਮੁਖੀ ਮੌੜ ਮੰਡੀ ਨੇ ਵੀ ਦੱਸਿਆ ਕਿ ਸ਼ਿਕਾਇਤ ਸੰਬੰਧੀ ਬਿਆਨ ਵੀ ਦਰਜ ਕੀਤੇ ਗਏ ਹਨ।
ਦੂਜੇ ਪਾਸੇ ਭੁਪਿੰਦਰ ਗੋਰਾ ਨੇ ਬੰਬ ਧਮਾਕੇ ਦੇ ਪੀੜਤਾਂ ਨਾਲ ਮੁਲਾਕਾਤ ਵੀ ਕੀਤੀ। ਗੋਰਾ ਨੇ ਬੰਬ ਧਮਾਕੇ ਦੇ ਪੜਤ ਜਸਕਰਨ ਸਿੰਘ ਨਾਲ ਮਿਲ ਕੇ ਉਸ ਦਾ ਹਾਲ ਵੀ ਜਾਣਿਆ ਅਤੇ ਉਸ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ। ਜਸਕਰਨ ਸਿੰਘ ਨੇ ਦੱਸਿਆ ਕਿ ਦੋ ਸਾਲ ਦੇ ਸਮਾਂ ਲੰਘਣ ਦੇ ਬਵਾਜੂਦ ਵੀ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ।