ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਜੁਗਾੜੀ ਵਾਹਨ

Friday, Jun 29, 2018 - 12:17 PM (IST)

ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਜੁਗਾੜੀ ਵਾਹਨ

ਬੁਢਲਾਡਾ (ਮਨਜੀਤ) — ਮਾਨਯੋਗ ਹਾਈਕੋਰਟ ਵੱਲੋਂ ਜੁਗਾੜੀ ਵਾਹਨਾਂ 'ਤੇ ਲਗਾਈ ਪਾਬੰਦੀ ਦੇ ਬਾਵਯੂਦ ਜ਼ਿਲਾ ਪ੍ਰਸ਼ਾਸਨ ਕੁੰਭਕਰਨੀ ਨੀਦ ਸੁੱਤਾ ਪਿਆ ਹੈ, ਜਦੋਂ ਕਿ ਵੱਖ-ਵੱਖ ਟਰਾਂਸਪੋਰਟ ਧੰਦੇ ਨਾਲ ਸੰਬੰਧਤ ਯੂਨੀਅਨ ਇਹ ਜੁਗਾੜੀ ਵਾਹਨ ਪੀਟਰ ਰੇਹੜਾ, ਸਾਈਕਲ ਰੇਹੜੀਆਂ, ਮੋਟਰ ਸਾਈਕਲ ਰੇਹੜੀਆਂ ਅਤੇ ਹੋਰ ਜੁਗਾੜੀ ਵਹੀਕਲ ਰੋਕਣ ਲਈ ਜ਼ਿਲਾ ਡਿਪਟੀ ਕਮਿਸ਼ਨਰ ਅਤੇ ਪੰਜਾਬ ਪੁਲਸ ਨੂੰ ਮੰਗ ਪੱਤਰ ਦੇ ਕੇ ਬੇਨਤੀਆਂ ਕਰ ਚੁੱਕੇ ਹਾਂ । ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿਕਅੱਪ ਛੋਟਾ ਹਾਥੀ ਯੂਨੀਅਨ ਬੁਢਲਾਡਾ ਦੇ ਆਗੂਆਂ ਬਲਕਾਰ ਸਿੰਘ, ਅੰਗਰੇਜ ਸਿੰਘ, ਜਸਵਿੰਦਰ ਸਿੰਘ ਅਤੇ ਸੋਨੂੰ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲੇ ਦੀਆਂ ਵੱਖ ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਕਈ ਵਾਰ ਸੰਘਰਸ਼ਮਈ ਰੋਸ ਮੁਜਾਹਰੇ ਕੀਤੇ ਜਾ ਚੁੱਕੇ ਹਨ ਪਰ ਸੰਘਰਸ਼ ਦੌਰਾਨ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਜੁਗਾੜੀ ਵਾਹਨਾਂ 'ਤੇ ਕਾਰਵਾਈ ਨਹੀ ਕੀਤੀ ਗਈ। ਪਿਕਅੱਪ ਯੂਨੀਅਨ ਨੇ ਸਖਤ ਸ਼ਬਦਾਂ 'ਚ ਪ੍ਰਸ਼ਾਸਨ ਦੀ ਨਿੰਦਿਆ ਕਰਦਿਆਂ ਕਿਹਾ ਕਿ 2 ਜੁਲਾਈ ਤੱਕ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਵੱਡੇ ਪੱਧਰ 'ਤੇ 4 ਜੁਲਾਈ ਨੂੰ ਬੁਢਲ਼ਾਡਾ 'ਚ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ । ਮੰਗ ਕਰਨ ਵਾਲਿਆਂ 'ਚ ਸੋਨੂੰ ਕੁਮਾਰ, ਲਾਡੀ ਸਿੰਘ, ਮੱਖਣ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜੀਵਨ ਸਿੰਘ, ਜਗਦੇਵ ਸਿੰਘ ਅਤੇ ਹੋਰ ਯੂਨੀਅਨ ਦੇ ਮੈਬਰਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜੁਗਾੜੀ ਵਾਹਨਾਂ 'ਤੇ ਰੋਕ ਲਗਾਈ ਜਾਵੇ।


Related News