ਲੁਧਿਆਣਾ : ਜਾਕਿਰ ਮੂਸਾ ਨੂੰ ਲੈ ਕੇ ਹਾਈ ਅਲਰਟ, ਥਾਂ-ਥਾਂ ਚੈਕਿੰਗ

Saturday, Dec 08, 2018 - 08:51 AM (IST)

ਲੁਧਿਆਣਾ : ਜਾਕਿਰ ਮੂਸਾ ਨੂੰ ਲੈ ਕੇ ਹਾਈ ਅਲਰਟ, ਥਾਂ-ਥਾਂ ਚੈਕਿੰਗ

ਲੁਧਿਆਣਾ : ਅੱਤਵਾਦੀ ਜਾਕਿਰ ਮੂਸਾ ਦੇ ਪੰਜਾਬ 'ਚ ਹੋਣ ਨੂੰ ਲੈ ਕੇ ਲੁਧਿਆਣਾ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਥਾਂ-ਥਾਂ 'ਤੇ ਪੁਲਸ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਬੱਸ ਸਟੈਂਡ 'ਤੇ ਵੀ ਪੁਲਸ ਵਲੋਂ ਚੈਕਿੰਗ ਮੁਹਿੰਮ ਚਲਾਈ ਗਈ। ਪੁਲਸ ਵਲੋਂ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਅਤੇ ਲੋਕਾਂ ਦੇ ਪਛਾਣ ਪੱਤਰ ਅਤੇ ਆਧਾਰ ਕਾਰਡ ਆਦਿ ਦੇਖੇ ਗਏ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਉੱਚ ਅਧਿਕਾਰੀਆਂ ਵਲੋਂ ਨਿਰਦੇਸ਼ ਮਿਲੇ ਹਨ ਕਿ ਜਿਹੜੇ ਲੋਕ ਬਾਹਰੋਂ ਆ ਰਹੇ ਹਨ, ਉਨ੍ਹਾਂ ਦੀ ਖਾਸ ਤੌਰ 'ਤੇ ਚੈਕਿੰਗ ਕੀਤੀ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।


author

Babita

Content Editor

Related News