ਹਾਈ ਅਲਰਟ ''ਚ ਆਊਟ ਆਫ ਕੰਟਰੋਲ ਹੋਇਆ ਪੰਜਾਬ ਪੁਲਸ ਦਾ ਜਵਾਨ, ਵੀਡੀਓ ''ਚ ਦੇਖੋ ਕਾਰਨਾਮਾ

08/30/2017 7:28:49 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਇਹ ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਦੀਆਂ ਹਨ ਜਿੱਥੇ ਸ਼ਰਾਬ ਦੇ ਨਸ਼ੇ 'ਚ ਧੁੱਤ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਨੇ ਹੰਗਾਮਾ ਕੀਤਾ। ਦਰਅਸਲ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦੋਹਾਂ ਸੂਬਿਆਂ 'ਚ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਪੁਲਸ ਦੇ ਨਾਲ-ਨਾਲ ਪੈਰਾਮਿਲਟਰੀ ਫੋਰਸ ਤਨਾਇਤ ਕੀਤੀ ਗਈ। ਮੁਕਤਸਰ ਹਾਈ ਅਲਰਟ 'ਤੇ ਹੈ ਪਰ ਇਸ ਮਾਹੌਲ 'ਚ ਵੀ ਪੰਜਾਬ ਪੁਲਸ ਦੇ ਮੁਲਾਜ਼ਮ ਸ਼ਰਾਬ ਦੇ ਨਸ਼ੇ 'ਚ ਟਲੀ ਨਜ਼ਰ ਆਇਆ। ਮੁਲਾਜ਼ਮ ਭੁਪਿੰਦਰ ਸਿੰਘ ਨੇ ਨਸ਼ੇ 'ਚ ਪਹਿਲਾਂ ਤਾਂ ਲੋਕਾਂ ਨਾਲ ਗਾਲੀ ਗਲੋਚ ਕੀਤੀ ਫਿਰ ਇਕ ਦੁਕਾਨ 'ਚ ਜਾ ਕੇ ਲੜਕੇ ਨਾਲ ਹੱਥੋਪਾਈ ਹੋਇਆ।
ਲੋਕਾਂ ਨੇ ਇੱਕਠੇ ਹੋ ਕੇ ਮੁਲਾਜ਼ਮ ਨੂੰ ਘੇਰ ਲਿਆ ਅਤੇ ਫਿਰ ਪੁਲਸ ਨੂੰ ਇਤਲਾਹ ਕਰਕੇ ਮੁਲਾਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਦੇ ਇਸ ਮਾਹੌਲ 'ਚ ਲੋਕ ਪੁਲਸ ਦੇ ਸਾਏ ਹੇਠਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਪਰ ਜੇਕਰ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਹੀ ਨਸ਼ੇ 'ਚ ਟੱਲੀ ਰਹਿਣਗੇ ਤਾਂ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ।


Related News