ਹੈਰੋਇਨ ਸਮੱਗਲਰ ਸ਼ੇਰਾ ਤੋਂ ਫਿਰ ਬਰਾਮਦ ਹੋਈ 13.700 ਗ੍ਰਾਮ ਹੈਰੋਇਨ (ਵੀਡੀਓ)

Tuesday, Sep 17, 2019 - 01:08 PM (IST)

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਦੀ ਪੁਲਸ ਨੇ ਗ੍ਰਿਫਤਾਰ ਕੀਤੇ ਤਸਕਰ ਤੋਂ ਬੀ.ਐੱਸ.ਐੱਫ. ਨਾਲ ਮਿਲ ਕੇ 13 ਕਿਲੋਂ 700 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਵਿਕਰਮਜੀਤ ਸਿੰਘ ਦੁੱਗਲ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਸ਼ੇਰਾ ਦੇ ਨਾਂ ਦੇ ਇਕ ਤਸਕਰ ਨੂੰ 28 ਲੱਖ ਰੁਪਏ ਦੀ ਡਰੱਗ ਮਨੀ ਅਤੇ 7 ਕਿਲੋਂ 500 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ। ਇਕ ਦਿਨ ਬਾਅਦ ਹੀ ਉਸੇ ਵਿਅਕਤੀ ਕੋਲ ਫਿਰ 1 ਕਿਲੋਂ ਹੈਰੋਇਨ ਬਰਾਮਦ ਹੋਈ, ਜਿਸ ਕਾਰਨ ਉਸ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਕੇ ਹੋਏ ਉਸ ਵਲੋਂ ਛੁਪਾਈ ਗਈ 13 ਕਿਲੋਂ 720 ਗ੍ਰਾਮ ਦੀ ਹੈਰੋਇਨ ਸਰੱਹਦੀ ਇਲਾਕੇ ਦੇ ਪਿੰਡ ਦਾਓਕੇ 'ਚੋਂ ਬਰਾਮਦ ਕੀਤੀ।

PunjabKesari

ਉਨ੍ਹਾਂ ਦੱਸਿਆ ਕਿ ਕੁਲ 22 ਕਿਲੋਂ 220 ਗ੍ਰਾਮ ਹੈਰਇਨ ਬਰਾਮਦ ਹੋਣ 'ਤੇ ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ੇਰੇ ਦੇ ਪਾਕਿ ਤਸਕਰਾਂ ਨਾਲ ਸਿੱਧੇ ਸਬੰਧ ਹਨ ਅਤੇ ਉਹ ਸੋਸ਼ਲ ਮੀਡੀਆ ਦੇ ਤਹਿਤ ਉਨ੍ਹਾਂ ਨਾਲ ਸੰਪਰਕ ਕਰਕੇ ਪਾਕਿ ਤੋਂ ਹੈਰੋਇਨ ਮੰਗਵਾ ਰਿਹਾ ਹੈ।


author

rajwinder kaur

Content Editor

Related News