ਹੈਰੋਇਨ ਸਮੱਗਲਰ ਸਾਬਾ ਸਾਥੀ ਸਮੇਤ ਗ੍ਰਿਫਤਾਰ

Monday, Jul 23, 2018 - 05:32 AM (IST)

ਹੈਰੋਇਨ ਸਮੱਗਲਰ ਸਾਬਾ ਸਾਥੀ ਸਮੇਤ ਗ੍ਰਿਫਤਾਰ

ਅੰਮ੍ਰਿਤਸਰ,   (ਅਰੁਣ)-ਥਾਣਾ ਛੇਹਰਟਾ ਦੀ ਪੁਲਸ ਨੇ ਸੂਚਨਾ ਦੇ ਅਾਧਾਰ ’ਤੇ ਨਾਕਾਬੰਦੀ ਕਰਦਿਆਂ ਹੈਰੋਇਨ ਸਪਲਾਈ ਕਰਨ ਵਾਲੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ ’ਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਲਜਿੰਦਰ ਸਿੰਘ ਸਾਬਾ ਪੁੱਤਰ ਅੰਗਰੇਜ਼ ਸਿੰਘ ਤੇ ਉਸ ਦੇ ਸਾਥੀ ਤਰਲੋਕ ਸਿੰਘ ਸੋਨੂੰ ਪੁੱਤਰ ਜਗਦੀਸ਼ ਸਿੰਘ (ਦੋਵੇਂ ਵਾਸੀ ਹੇਤਰਾਮ ਕਾਲੋਨੀ ਛੇਹਰਟਾ) ਕੋਲੋਂ 5-5 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।  ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਲਜਿੰਦਰ ਸਿੰਘ ਸਾਬਾ ਖਿਲਾਫ ਥਾਣਾ ਛੇਹਰਟਾ ਵਿਖੇ ਹੀ ਐੱਨ. ਡੀ. ਪੀ. ਐੱਸ. ਐਕਟ ਤਹਿਤ 2 ਮਾਮਲੇ ਦਰਜ ਹਨ, ਜਦਕਿ ਉਸ ਦੇ ਸਾਥੀ ਤਰਲੋਕ ਸੋਨੂੰ ਖਿਲਾਫ ਹੁਣ ਤੱਕ ਦੀ ਜਾਂਚ ਵਿਚ ਕੋਈ ਅਪਰਾਧਿਕ ਮਾਮਲਾ ਸਾਹਮਣੇ ਨਹੀਂ ਆਇਆ। ਸਾਬਾ ਨੇ ਉਸ ਨੂੰ ਆਪਣੇ ਨਾਲ ਹੈਰੋਇਨ ਦੀ ਸਪਲਾਈ ਕਰਨ ਲਈ ਰੱਖਿਆ ਸੀ।
®ਰਾਜੂ ਕੋਰੀਅਰ ਦੇ ਨਾਂ ਦਾ ਕੀਤਾ ਖੁਲਾਸਾ :  ਪੁੱਛਗਿੱਛ ਦੌਰਾਨ ਮੁਲਜ਼ਮ ਸਾਬਾ ਨੇ ਮੰਨਿਆ ਕਿ ਕੋਈ ਰਾਜੂ ਨਾਂ ਦਾ ਲਡ਼ਕਾ ਉਸ ਨੂੰ ਇੰਡੀਆ ਗੇਟ ਛੇਹਰਟਾ ਨੇਡ਼ੇ ਹੈਰੋਇਨ ਦੇ ਕੇ ਜਾਂਦਾ ਸੀ ਪਰ ਰਾਜੂ ਕਿਸ ਕੋਲੋਂ ਸਪਲਾਈ ਲੈਂਦਾ ਸੀ, ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ। ਥਾਣਾ ਮੁਖੀ ਇੰਸਪੈਕਟਰ ਬਹਿਲ ਨੇ ਦੱਸਿਆ ਕਿ ਪੁਲਸ ਇਸ ਰਾਜੂ ਕੋਰੀਅਰ ਦੀ ਭਾਲ ਲਈ ਜਾਂਚ ਕਰ ਰਹੀ ਹੈ ਤੇ ਗਿਰੋਹ ਨਾਲ ਜੁਡ਼ੇ ਹੋਰ ਮੈਂਬਰਾਂ ਨੂੰ ਵੀ ਪੁਲਸ ਜਲਦ ਹੀ ਬੇਨਕਾਬ ਕਰੇਗੀ।
 


Related News