ਵਟਸਐਪ ਕਾਲ ਕਰਕੇ ਪਾਕਿਸਤਾਨ ਤੋਂ ਮੰਗਵਾਈ ''ਹੈਰੋਇਨ'', ਤਸਕਰ ਸਮੇਤ ਕਰੋੜਾਂ ਦਾ ਨਸ਼ਾ ਬਰਾਮਦ
Friday, Dec 18, 2020 - 09:58 AM (IST)
ਫਾਜ਼ਿਲਕਾ (ਸੁਨੀਲ) : ਫਾਜ਼ਿਲਕਾ ਸੀ. ਆਈ. ਏ. ਸਟਾਫ਼ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਪਾਕਿਸਤਾਨ ਤੋਂ ਆਈ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਤਸਕਰ ਵੱਲੋਂ ਵਟਸਐਪ ਕਾਲ ਕਰਕੇ ਪਾਕਿਸਤਾਨ ਤੋਂ ਕਰੋੜਾਂ ਰੁਪਿਆਂ ਦਾ ਨਸ਼ਾ ਮੰਗਵਾ ਕੇ ਤਾਰ ਦੇ ਉਸ ਪਾਰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਰਾਜਪੁਰਾ 'ਚ 'ਜਾਅਲੀ ਸੈਨੇਟਾਈਜ਼ਰ' ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਵੱਡੀ ਮਾਤਰਾ 'ਚ ਸਮੱਗਰੀ ਬਰਾਮਦ
ਇਹ ਤਸਕਰ ਜਲਦੀ ਹੀ ਭਾਰਤ ਵੱਲ ਕਰਾਸ ਕਰਨ ਦੀ ਫਿਰਾਕ 'ਚ ਹੈ ਅਤੇ ਜੇਕਰ ਪੁਲਸ ਨਾਕਾਬੰਦੀ ਕਰੇ ਤਾਂ ਉਕਤ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਤਾਰ ਦੇ ਉਸ ਪਾਰ ਦੀ ਹੈਰੋਇਨ ਬਰਾਮਦ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਭਾਜਪਾ ਹਾਈਕਮਾਂਡ ਨੂੰ ਪੁੱਛੇ ਕਿ ਵਾਜਪਾਈ ਦੇ ਮੂਲ ਸਿਧਾਂਤ ਨੂੰ ਕਿਉਂ ਤਿਆਗਿਆ : ਅਕਾਲੀ ਦਲ
ਇਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ ਤਸਕਰ ਨੂੰ 6 ਕਿੱਲੋ, 70 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ। ਪੁਲਸ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਨੋਟ : ਤਸਕਰਾਂ ਵੱਲੋਂ ਪਾਕਿਸਤਾਨ ਤੋਂ ਭਾਰਤ ਮੰਗਵਾਏ ਜਾਂਦੇ ਨਸ਼ੇ ਬਾਰੇ ਤੁਹਾਡੇ ਕੀ ਹਨ ਵਿਚਾਰ?