ਰੇਲਵੇ ਵਿਭਾਗ ਨੇ ਬਣਾਇਆ ਰਿਕਾਰਡ, ਇਕ ਦਿਨ ''ਚ 14 ਮਾਲਗੱਡੀਆਂ ਕੀਤੀਆਂ ਲੋਡ

Thursday, Sep 24, 2026 - 06:23 PM (IST)

ਰੇਲਵੇ ਵਿਭਾਗ ਨੇ ਬਣਾਇਆ ਰਿਕਾਰਡ, ਇਕ ਦਿਨ ''ਚ 14 ਮਾਲਗੱਡੀਆਂ ਕੀਤੀਆਂ ਲੋਡ

ਫਿਰੋਜ਼ਪੁਰ (ਮਲਹੋਤਰਾ)- ਰੇਲਵੇ ਵਿਭਾਗ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਰੇਲ ਮੰਡਲ ਫਿਰੋਜ਼ਪੁਰ ਦੇ ਵੱਖ-ਵੱਖ ਗੁੱਡਸ ਸ਼ੈਡਾਂ ਤੋਂ ਬੁੱਧਵਾਰ 23 ਸਤੰਬਰ ਨੂੰ ਦੇਰ ਰਾਤ ਤੱਕ ਕੁੱਲ੍ਹ 14 ਮਾਲਗੱਡੀਆਂ ਲੋਡ ਕੀਤੀਆਂ ਗਈਆਂ, ਜੋ ਆਪਣੇ ਆਪ 'ਚ ਨਵਾਂ ਰਿਕਾਰਡ ਹੈ। ਡੀ. ਆਰ. ਐਮ. ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਵਿੱਤੀ ਸਾਲ ਵਿਚ ਮੰਡਲ 'ਚ ਇਕ ਦਿਨ ਵਿਚ ਕੀਤੀ ਗਈ ਇਹ ਸਭ ਤੋਂ ਵੱਧ ਲੋਡਿੰਗ ਹੈ। 

ਇਹ ਵੀ ਪੜ੍ਹੋ- ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਫਿਰੋਜ਼ਪੁਰ ਸ਼ਹਿਰ, ਗੁਰੂਹਰਸਹਾਏ, ਕਪੂਰਥਲਾ, ਤਲਵੰਡੀ ਭਾਈ, ਅਜੀਤਵਾਲ, ਜਲਾਲਾਬਾਦ, ਬੰਗਾ, ਗੋਨਿਆਣਾ, ਭਾਈ ਜਗਤਾ, ਪੱਟੀ, ਮੋਗਾ, ਮੁੱਲਾਂਪੁਰ, ਢੰਡਾਰੀ ਕਲਾਂ, ਨਕੋਦਰ ਅਤੇ ਮੁਕਤਸਰ ਸਟੇਸ਼ਨਾਂ ਤੋਂ ਇਨਾਂ ਮਾਲਗੱਡੀਆਂ ਵਿਚ ਐੱਫ਼. ਸੀ. ਆਈ. ਲਈ ਫੋਰਟੀਫਾਈਡ ਕਾਰਨੇਲ ਚਾਵਲ ਦੀ ਲੋਡਿੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ- ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਇਆ ਮੰਦਿਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News