ਸਤਲੁਜ ਦਰਿਆ ''ਚ ਪਾਕਿਸਤਾਨ ਵਾਲੇ ਪਾਸਿਓਂ ਰੁੜਦੀ ਆ ਰਹੀ ਕੋਲਡ ਡ੍ਰਿੰਕ ਦੀ ਬੋਤਲ ''ਚੋਂ ਬਰਾਮਦ ਹੋਈ ਹੈਰੋਇਨ

Sunday, Sep 25, 2022 - 09:04 PM (IST)

ਸਤਲੁਜ ਦਰਿਆ ''ਚ ਪਾਕਿਸਤਾਨ ਵਾਲੇ ਪਾਸਿਓਂ ਰੁੜਦੀ ਆ ਰਹੀ ਕੋਲਡ ਡ੍ਰਿੰਕ ਦੀ ਬੋਤਲ ''ਚੋਂ ਬਰਾਮਦ ਹੋਈ ਹੈਰੋਇਨ

ਫਿਰੋਜ਼ਪੁਰ (ਕੁਮਾਰ)  : ਬੀ. ਐੱਸ. ਐੱਫ਼ ਨੇ ਪਿੰਡ ਪ੍ਰੀਤਮ ਸਿੰਘ ਵਾਲਾ (ਫਿਰੋਜ਼ਪੁਰ) ਦੇ ਏਰੀਏ 'ਚੋਂ ਪਾਕਿਸਤਾਨ ਵਾਲੇ ਪਾਸਿਓਂ ਸਤਲੁਜ ਦਰਿਆ 'ਚ ਰੁੜ੍ਹਦੀ ਆ ਰਹੀ 2 ਲੀਟਰ ਕੋਲਡ ਡਰਿੰਕ ਦੀ ਬੋਤਲ 'ਚ ਬੰਦ ਇਕ ਕਿੱਲੋ ਹੈਰੋਇਨ ਕਬਜ਼ੇ 'ਚ ਲਈ ਹੈ। ਇਹ ਜਾਣਕਾਰੀ ਦਿੰਦੇ ਹੋਏ ਬੀ. ਐੱਸ. ਐੱਫ਼ ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਬੀ. ਐੱਸ. ਐੱਫ਼ ਦੇ ਜਵਾਨਾਂ ਨੇ ਅਚਾਨਕ ਪਾਕਿਸਤਾਨ ਵਾਲੇ ਪਾਸਿਓਂ ਸਤਲੁਜ ਦਰਿਆ 'ਚ ਭਾਰਤ ਵੱਲ ਰੁੜ੍ਹਦੀ ਆ ਰਹੀ ਹੈ ਦੋ ਲੀਟਰ ਦੀ ਕੋਲਡ ਡਰਿੰਕ ਵਾਲੀ ਬੋਤਲ ਦੇਖੀ।

ਇਹ ਵੀ ਪੜ੍ਹੋ : 28 ਸਤੰਬਰ ਨੂੰ ਘਰਾਚੋਂ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ

ਬੋਤਲ ਨੂੰ ਕਬਜ਼ੇ 'ਚ ਲੈ ਕੇ ਜੱਦ ਜਾਂਚ ਕੀਤੀ ਤਾਂ ਉਸ ਦੇ ਵਿੱਚੋਂ ਕਰੀਬ ਇਕ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਮੱਗਲਰਾਂ ਨੂੰ ਭੇਜੀ ਗਈ ਸੀ।


author

Mandeep Singh

Content Editor

Related News