ਫਿਰੋਜ਼ਪੁਰ: ਬੀ. ਐੱਸ. ਐੱਫ. ਵੱਲੋਂ 15 ਕਰੋੜ ਦੀ ਹੈਰੋਇਨ ਬਰਾਮਦ
Saturday, Sep 07, 2019 - 10:30 AM (IST)

ਫਿਰੋਜ਼ਪੁਰ (ਕੁਮਾਰ, ਮਨਦੀਪ)— ਫਿਰੋਜ਼ਪੁਰ ਬੀ. ਐੱਸ. ਐੱਫ. ਦੀ 136 ਬਟਾਲੀਅਨ ਨੇ ਪਾਕਿਸਤਾਨ ਵੱਲੋਂ ਆਈ ਤਿੰਨ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ 15 ਕਰੋੜ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹੈਰੋਇਨ ਬੀ. ਐੱਸ. ਐੱਫ. ਦੀ 136 ਬਟਾਲੀਅਨ ਦੀ ਸਤਲੁਜ 'ਚ ਕਿਸ਼ਤੀ ਦੀ ਟੀਮ ਨੇ ਚੈੱਕ ਪੋਸਟ ਸ਼ਾਮੇ ਦੀ ਦੇ ਕੋਲ ਸਤਲੁਜ 'ਚ ਪੀਲੇ ਰੰਗ ਦੇ ਪਲਾਸਟਿਕ ਨਾਲ ਬੰਨ੍ਹੇ ਹੋਏ ਤਿੰਨ ਪੈਕੇਟ ਪਾਕਿਸਤਾਨ ਵੱਲੋਂ ਸਤਲੁਜ 'ਚ ਵਹਿ ਕੇ ਭਾਰਤ ਆਈ ਹੈਰੋਇਨ ਬਰਾਮਦ ਕੀਤੀ ਗਈ। ਬੀ. ਐੱਸ. ਐੱਫ. ਵੱਲੋਂ ਅਜੇ ਵੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ।