ਹੈਰੋਇਨ ਦਾ ਕਾਰੋਬਾਰ ਕਰਨ ਦੇ ਦੋਸ਼ ''ਚ ਤਿੰਨ ਨਾਮਜ਼ਦ
Saturday, Aug 19, 2017 - 01:35 PM (IST)
ਤਰਨਤਾਰਨ (ਰਾਜੂ)-ਥਾਣਾ ਖਾਲੜਾ ਦੀ ਪੁਲਸ ਨੇ ਹੈਰੋਇਨ ਦਾ ਕਾਰੋਬਾਰ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਖਾਲੜਾ ਦੀ ਪੁਲਸ ਨੂੰ ਐੱਸ. ਆਈ. ਰਜਿੰਦਰ ਸਿੰਘ ਐੱਸ. ਟੀ. ਐੱਫ. ਸਟਾਫ ਤਰਨਤਾਰਨ ਨੇ ਇਤਲਾਹ ਦਿੱਤੀ ਕਿ ਰਣਜੀਤ ਸਿੰਘ ਉਰਫ ਗੋਰਾ ਪੁੱਤਰ ਸੁਖਦੇਵ ਸਿੰਘ ਵਾਸੀ ਅਲਗੋਂ ਕਲਾਂ, ਗੁਰਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਬਲਕਾਰ ਸਿੰਘ ਵਾਸੀ ਮਾੜੀ ਉਧੋਕੇ ਅਤੇ ਰਸਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰਾਜੋਕੇ ਵੱਡੀ ਪੱਧਰ 'ਤੇ ਹੈਰੋਇਨ ਦਾ ਕਾਰੋਬਾਰ ਕਰਦੇ ਹਨ।
ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਰਣਜੀਤ ਸਿੰਘ, ਗੁਰਵਿੰਦਰ ਸਿੰਘ ਤੇ ਰਸਾਲ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
