ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ''ਤੇ 5 ਕਰੋੜ ਦੀ ਹੈਰੋਇਨ ਬਰਾਮਦ

Tuesday, Sep 10, 2019 - 07:18 PM (IST)

ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ''ਤੇ 5 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ (ਕੁਮਾਰ)— ਸੀ.ਆਈ.ਏ. ਸਟਾਫ ਜਲੰਧਰ ਦੀ ਪੁਲਸ ਤੇ ਬੀ.ਐੱਸ.ਐੱਫ. ਨੇ ਭਾਰਤ ਪਾਕਿ ਬਾਰਡਰ ਸਥਿਤ ਬੀ.ਓ.ਪੀ. ਗਜਨੀਵਾਲਾ ਦੇ ਏਰੀਆ 'ਚ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਜਲੰਧਰ ਸੀ.ਆਈ.ਏ. ਸਟਾਫ ਦੀ ਪੁਲਸ ਨੇ ਇਕ ਸਕਾਰਪੀਓ ਗੱਡੀ 'ਚ ਸਵਾਰ ਵਿਕਰਮ ਸਿੰਘ ਤੇ ਕਰਨਬੀਰ ਸਿੰਘ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਬੀ.ਐੱਸ.ਐੱਫ. ਤੇ ਜਲੰਧਰ ਸੀ.ਆਈ.ਏ. ਸਟਾਫ ਦੀ ਪੁਲਸ ਨੇ ਜੁਆਇੰਟ ਅਪ੍ਰੇਸ਼ਨ 'ਚ ਪਿੱਲਰ ਨੰ: 213/11 ਦੇ ਕੋਲ ਖੇਤਾਂ 'ਚੋਂ ਅੱਧਾ-ਅੱਧਾ ਕਿਲੋ ਦੇ 2 ਪੈਕਟ ਹੈਰੋਇਨ ਬਰਾਮਦ ਕੀਤੇ ਹਨ। ਇਸ ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜਾਰ 'ਚ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।
 


author

KamalJeet Singh

Content Editor

Related News