8 ਗ੍ਰਾਮ ਹੈਰੋਇਨ ਸਣੇ ਮੁਲਜ਼ਮ ਕਾਬੂ
Friday, Aug 31, 2018 - 12:33 AM (IST)

ਤਪਾ ਮੰਡੀ, (ਸ਼ਾਮ, ਗਰਗ)-ਥਾਣਾ ਰੂਡ਼ੇਕੇ ਕਲਾਂ ਦੇ ਇੰਸਪੈਕਟਰ ਕਮਲਜੀਤ ਸਿੰਘ ਐੱਸ. ਐੱਚ. ਓ. ਰੂਡ਼ੇਕੇ ਕਲਾਂ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਸੁਖਪ੍ਰੀਤ ਸਿੰਘ ਉਰਫ ਸੁੱਖਾ ਪੁੱਤਰ ਜਗਦੀਪ ਸਿੰਘ ਵਾਸੀ ਨਾਨਕਪੁਰ ਪਿੰਡੀ ਧੌਲਾ ਨੂੰ 8 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਐੱਸ. ਐੱਚ. ਓ. ਕਮਲਜੀਤ ਅਨੁਸਾਰ ਮੁਲਜ਼ਮ ਨੇ ਮੰਨਿਆ ਕਿ ਉਹ ਹਰਿਆਣਾ ਦੇ ਰੱਤਾ ਥੈ ਬਬਨਪੁਰ ਟਾਹਣੀ(ਫਤਿਆਬਾਦ) ਤੋਂ ਕਿਸੇ ਦਾ ਵਾਹਨ ਲੈ ਕੇ ਆਉਂਦਾ ਰਿਹਾ ਹੈ ਅਤੇ ਉਹ ਨਸ਼ਾ ਕਰਨ ਦਾ ਆਦੀ ਹੈ। ‘ਡੇਪੋ’ ਅਧੀਨ ਪਹਿਲਾਂ ਉਸ ਨੇ 20 ਦਿਨ ਬਿਲਕੁਲ ਨਸ਼ਾ ਛੱਡੀ ਰੱਖਿਆ ਪਰ ਫਿਰ ਨਸ਼ਾ ਕਰਨ ਦੀ ਆਦਤ ਪੈ ਗਈ। ਮੁਲਜ਼ਮ ਪਹਿਲਾਂ ਵੀ ਧੋਖਾਦੇਹੀ, ਲੁੱਟ-ਖੋਹ ਅਤੇ ਇਰਾਦਾ ਕਤਲ ਦੇ ਕੇਸਾਂ ’ਚ ਜੇਲ ਕੱਟ ਕੇ ਆਇਆ ਹੋਇਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।