ਹੈਰੋਇਨ ਸਮੇਤ ਔਰਤ ਕਾਬੂ, ਮਾਮਲਾ ਦਰਜ
Saturday, Jan 06, 2018 - 02:49 PM (IST)
ਜਲਾਲਾਬਾਦ (ਬਜਾਜ) : ਸਥਾਨਕ ਥਾਣਾ ਸਦਰ ਪੁਲਸ ਵਲੋਂ ਇਕ ਔਰਤ ਤੋਂ ਹੈਰੋਇਨ ਬਰਾਮਦ ਕਰਦੇ ਹੋਏ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਔਰਤ ਦੀ ਪਛਾਣ ਮਾਇਆ ਬਾਈ ਪਤਨੀ ਗੁਰਦੀਪ ਸਿੰਘ ਵਾਸੀ ਮਹਾਲਮ ਉਰਫ ਚੱਕ ਬਲੋਚਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ. ਸਟਾਫ ਫਾਜ਼ਿਲਕਾ ਦੇ ਇੰਚਾਰਜ ਅੰਗਰੇਜ਼ ਕੁਮਾਰ ਸਮੇਤ ਪੁਲਸ ਪਾਰਟੀ ਨੂੰ ਇਤਲਾਹ ਮਿਲਣ 'ਤੇ ਪਿੰਡ ਮਹਾਲਮ ਉਰਫ ਚੱਕ ਬਲੋਚਾ ਵਿਖੇ ਛਾਪੇਮਾਰੀ ਕਰਕੇ ਮਾਇਆ ਬਾਈ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਸਦਰ ਜਲਾਲਾਬਾਦ ਵਿਖੇ ਮਾਇਆ ਬਾਈ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
