ਦਿੱਲੀ ਤੋਂ ਹੈਰੋਇਨ ਲਿਆ ਕੇ ਵੇਚਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ

Sunday, Mar 31, 2019 - 06:43 PM (IST)

ਦਿੱਲੀ ਤੋਂ ਹੈਰੋਇਨ ਲਿਆ ਕੇ ਵੇਚਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ

ਬਠਿੰਡਾ (ਸੁਖਵਿੰਦਰ) : ਸੀ. ਆਈ. ਏ. 1 ਵਲੋਂ ਦਿੱਲੀ ਤੋਂ ਲਿਆ ਕਿ ਹੈਰੋਇਨ ਵੇਚਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆ ਏ. ਐੱਸ.ਆਈ. ਜਸਕਰਨ ਸਿੰਘ ਨੇ ਦੱਸਿਆ ਕਿ ਉਸ ਵਲੋਂ ਟੀਮ ਸਮੇਤ ਝੀਲਾਂ ਨਾਲ ਬਣੇ ਪਾਰਕ ਵਿਚ ਗਸਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਵਲੋਂ ਸ਼ੱਕ ਦੇ ਆਧਾਰ 'ਤੇ ਮਮਤਾ ਰਾਣੀ (33), ਸੰਦੀਪ (24) ਅਤੇ ਦੀਪਾਸ਼ੂ ਧਿੰਗੜਾ (19) ਸਾਰੇ ਵਾਸੀ ਕੋਟਕਪੂਰਾ ਨੂੰ ਗ੍ਰਿਫਤਾਰ ਕੀਤਾ। ਤਲਾਸੀ ਦੌਰਾਨ ਪੁਲਸ ਨੇ ਮੁਲਜ਼ਮਾਂ ਪਾਸੋਂ 50 ਗ੍ਰਾਂਮ ਹੈਰੋਇਨ, ਪੁੜੀਆ ਬਣਾਉਣ ਵਾਲੀਆ ਲਿਫ਼ਾਫੀਆਂ ਅਤੇ ਇਕ ਕੰਪਿਊਟਰ ਕੰਡਾਂ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਥਾਣਾ ਥਰਮਲ ਵਿਖੇ ਐਨ.ਡੀ.ਪੀ.ਐਸ.ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਰੇਲ ਗੱਡੀ ਰਾਹੀਂ ਕਰਦੇ ਸਨ ਤਸਕਰੀ 
ਉਕਤ ਤਿਨੇ ਮੁਲਜ਼ਮ ਦਿੱਲੀ ਤੋਂ ਰੇਲ ਗੱਡੀ ਰਾਹੀ ਹੈਰੋਇਨ ਲਿਆÀੁਂਦੇ ਸਨ। ਇਸ ਤੋਂ ਬਾਅਦ ਉਕਤ ਹੈਰੋਇਨ ਨੂੰ ਪੁੜੀਆਂ ਰਾਹੀ ਛੋਟੀ ਮਿਕਦਾਰ ਵਿਚ ਵੰਡ ਦਿੰਦੇ ਸਨ। ਇਸ ਕੰਮ ਲਈ ਉਨ੍ਹਾਂ ਵਲੋਂ ਇਕ ਛੋਟਾ ਕੰਪਿਊਟਰ ਕੰਡਾ ਵੀ ਰੱਖਿਆ ਗਿਆ ਸੀ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਬਠਿੰਡਾ ਅਤੇ ਆਸ-ਪਾਸ ਦੇ ਇਲਾਕੇ ਵਿਚ ਗ੍ਰਾਹਕ ਲੱਗੇ ਹੋਏ ਸਨ ਜੋ ਉਨ੍ਹਾਂ ਤੋਂ ਹੈਰੋਇਨ ਪੀਣ ਲਈ ਅਤੇ ਅੱਗੇ ਵੇਚਣ ਲਈ ਲਿਜਾਂਦੇ ਸਨ। ਛੋਟੀ ਮਿਕਦਾਰ ਵਿਚ ਵੇਚਣ ਕਾਰਨ ਹੀ ਉਹ ਪੁਲਸ ਦੀਆਂ ਨਜ਼ਰਾਂ ਤੋਂ ਛੁਪੇ ਹੋਏ ਸਨ।


author

Gurminder Singh

Content Editor

Related News