ਚੰਡੀਗੜ੍ਹ 'ਚ ਹੈਲਪਲਾਈਨ ਡਾਇਲ-112 ਬੰਦ, ਸਹਾਇਤਾ ਲਈ ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ

Monday, Jul 29, 2024 - 08:41 PM (IST)

ਚੰਡੀਗੜ੍ਹ : ਚੰਡੀਗੜ੍ਹ 'ਚ ਹੈਲਪਲਾਈਨ ਨੰਬਰ ਡਾਇਲ 112 ਦੇ ਮੰਗਲਵਾਰ ਨੂੰ ਬੰਦ ਰਹਿਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਯੂਟੀ ਪੁਲਸ ਵਿਭਾਗ ਵੱਲੋਂ ਸੂਚਨਾ ਜਾਰੀ ਕੀਤੀ ਗਈ ਹੈ। ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ-112 ਬੰਦ ਹੋਣ ਕਾਰਨ ਲੋਕ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਨਹੀਂ ਕਰ ਸਕਣਗੇ। ਹਾਲਾਂਕਿ, ਪੁਲਸ ਨੇ ਹੋਰ ਬਦਲਵੇਂ ਨੰਬਰ ਵੀ ਜਾਰੀ ਕੀਤੇ ਹਨ, ਤਾਂ ਜੋ ਹੈਲਪਲਾਈਨ ਨੰਬਰ ਬੰਦ ਹੋਣ ਦੌਰਾਨ ਸ਼ਹਿਰ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਐਮਰਜੈਂਸੀ ਦੀ ਸਥਿਤੀ ਵਿਚ, ਲੋਕ ਸਹਾਇਤਾ ਲਈ ਇਹ ਨੰਬਰ 0172-2760800, 0172-2749194, 0172-2744100 ਆਦਿ ਡਾਇਲ ਕਰ ਸਕਦੇ ਹਨ ਜਾਂ ਵਟਸਐਪ ਨੰਬਰ 8699300112 'ਤੇ ਸੂਚਿਤ ਕਰ ਸਕਦੇ ਹਨ।

ਚੰਡੀਗੜ੍ਹ ਪੁਲਸ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਡਾਇਲ-112 ਦੀ ਸੇਵਾ 30 ਜੁਲਾਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਦੱਸਿਆ ਜਾ ਰਿਹਾ ਹੈ ਕਿ ਵਰਤਿਆ ਜਾ ਰਿਹਾ ਸਾਫਟਵੇਅਰ ਪੁਰਾਣਾ ਹੈ। ਇਸ ਕਾਰਨ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ-112 ਨੂੰ ਨਵੇਂ ਸਾਫਟਵੇਅਰ ਨਾਲ ਅਪਡੇਟ ਕੀਤਾ ਜਾਵੇਗਾ, ਜਿਸ 'ਚ ਕਰੀਬ 2 ਘੰਟੇ ਦਾ ਸਮਾਂ ਲੱਗੇਗਾ।


Baljit Singh

Content Editor

Related News