ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੀ ਮਹਾਨ ਸੇਵਾ

Sunday, Dec 03, 2017 - 08:11 AM (IST)

ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੀ ਮਹਾਨ ਸੇਵਾ

ਪਟਿਆਲਾ (ਰਾਜੇਸ਼)  - ਸ਼੍ਰੀ ਵਿਜੇ ਚੋਪੜਾ ਜੀ ਦੇ ਆਸ਼ੀਰਵਾਦ ਨਾਲ ਅਦਾਰਾ 'ਜਗ ਬਾਣੀ' ਵੱਲੋਂ ਮੈਡਮ ਸਤਿੰਦਰਪਾਲ ਕੌਰ ਵਾਲੀਆ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਰਾਸ਼ਨ ਵੰਡ ਸਮਾਰੋਹ ਵਿਚ ਬਤੌਰ ਜੱਗੀ ਸਵੀਟਸ ਦੇ ਐੱਮ. ਡੀ. ਗੁਰਮੀਤ ਸਿੰਘ ਪਿੰਰਸ ਪਹੁੰਚੇ।ਇਸ ਮੌਕੇ ਆਪਣੇ ਸੰਬੋਧਨ ਵਿਚ ਗੁਰਮੀਤ ਸਿੰਘ ਪਿੰਰਸ ਨੇ ਕਿਹਾ ਕਿ ਅਦਾਰਾ ਜਗ ਬਾਣੀ/ਪੰਜਾਬ ਕੇਸਰੀ ਵੱਲੋਂ ਜ਼ਰੂਰਤਮੰਦਾਂ ਦੀ ਮਦਦ ਲਈ ਜੋ ਰਾਸ਼ਨ ਵੰਡ ਸਮਾਰੋਹ ਸ਼ੁਰੂ ਕੀਤਾ ਗਿਆ ਹੈ, ਇਹ ਇਕ ਸ਼ਲਾਘਾਯੋਗ ਕਦਮ ਹੈ ਕਿਉਂਕਿ ਔਖੇ ਸਮੇਂ ਵਿਚ ਕਿਸੇ ਦੀ ਮਦਦ ਕਰਨਾ ਹੀ ਅਸਲ ਵਿਚ ਮਨੁੱਖਤਾ ਦੀ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।
ਇਸ ਸਮੇਂ ਪ੍ਰਸਿੱਧ ਸਮਾਜ ਸੇਵਿਕਾ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਹਰੇਕ ਗਰੀਬ ਘਰ ਵਿਚ ਚੁੱਲ੍ਹਾ ਬਲ ਸਕੇ ਅਤੇ ਹਰੇਕ ਨੂੰ ਰੋਟੀ ਨਸੀਬ ਹੋਵੇ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜਿਹੜਾ 11 ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਹ ਮੁਹਿੰਮ ਹੁਣ 40 ਤੋਂ ਜ਼ਿਆਦਾ ਪਰਿਵਾਰਾਂ ਤੱਕ ਪਹੁੰਚ ਗਈ ਹੈ। ਅਜਿਹੇ ਨੇਕ ਕਾਰਜ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹ ਸਕਦੇ ਹਨ। ਇਸ ਦੌਰਾਨ ਸਹਿਯੋਗ ਦੇਣ ਵਾਲਿਆਂ ਵਿਚ ਸਵ. ਸੇਠ ਰਘਵੀਰ ਗੋਇਲ ਦਾ ਪਰਿਵਾਰ, ਉਦਯੋਗਪਤੀ ਮੋਹਨ ਕਟਾਰੀਆ, ਗੁਰਿੰਦਰ ਪੰਨੂ, ਨਰੇਸ਼ ਗੁਪਤਾ, ਸੁਰਿੰਦਰ ਕੌਰ, ਜਤਵਿੰਦਰ ਗਰੇਵਾਲ, ਬੀ. ਐੱਸ. ਸੈਣੀ, ਸਤਨਾਮ ਸਿੰਘ ਰੋਮੀ, ਅਸ਼ੋਕ ਜਿੰਦਲ, ਸੁਮਿਤ ਈਕੋ, ਗੁਰਨੀਰ ਸਾਹਨੀ, ਗੁਰਜੀਤ ਸਾਹਨੀ, ਅਮਰਜੀਤ ਸਾਹੀਵਾਲ, ਨਰੇਸ਼ ਜਿੰਦਲ, ਹਰਵਿੰਦਰ, ਬਲਵਿੰਦਰ ਤੱਗੜ, ਬੀ. ਐੱਸ. ਤੱਗੜ, ਡਾ. ਅਸਲਮ ਪ੍ਰਵੇਜ਼, ਸੁਮਨ ਜੈਨ ਆਦਿ ਹਾਜ਼ਰ ਸਨ।


Related News