ਹੈਲੀਕਾਪਟਰ ਹਾਦਸੇ ’ਚ ਮਾਰੇ ਗਏ ਪਾਇਲਟ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ, ਧਾਹਾਂ ਮਾਰ ਰੋਈ ਪਤਨੀ ਤੇ ਪੁੱਤ
Tuesday, Aug 17, 2021 - 04:51 PM (IST)
ਅੰਮ੍ਰਿਤਸਰ (ਨੀਰਜ, ਸੁਮਿਤ) - ਬੀਤੇ ਕੁਝ ਦਿਨ ਪਹਿਲਾ ਰਣਜੀਤ ਸਾਗਰ ਡੈਮ ’ਚ ਹਾਦਸਾਗ੍ਰਸਤ ਹੋਏ ਭਾਰਤੀ ਫ਼ੌਜ ਦੇ ਹੈਲੀਕਾਪਟਰ ਦੇ ਲਾਪਤਾ ਦੋ ਪਾਇਲਟਾਂ ’ਚੋਂ ਇਕ ਪਾਇਲਟ ਦੀ ਲਾਸ਼ ਬੀਤੇ ਦਿਨ ਬਰਾਮਦ ਕਰ ਲਈ ਗਈ ਸੀ। ਮ੍ਰਿਤਕ ਪਾਇਲਟ ਲੈਫਟੀਨੈਂਟ ਕਰਨਲ ਅਭਿਜੀਤ ਸਿੰਘ ਬਾਠ ਦਾ ਅੰਤਿਮ ਸੰਸਕਾਰ ਅੱਜ ਅੰਮ੍ਰਿਤਸਰ ਜ਼ਿਲ੍ਹੇ ’ਚ ਪੂਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ ਹੈ। ਅੰਤਿਮ ਸੰਸਕਾਰ ਦੀ ਰਸਮ ਪਾਇਲਟ ਦੇ ਪੁੱਤਰ ਵਲੋਂ ਕੀਤੀ ਗਈ। ਇਸ ਮੌਕੇ ਮ੍ਰਿਤਕ ਪਾਇਲਟ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਪੜ੍ਹੋ ਇਹ ਵੀ ਖ਼ਬਰ - ਰੇਡ ਕਰਨ ਗਈ ਐਕਸਾਈਜ਼ ਟੀਮ ’ਤੇ ਸ਼ਰਾਬੀ ਸਮੱਗਲਰਾਂ ਦਾ ਹਮਲਾ, ਪੁਲਸ ਕਰਮਚਾਰੀ ਦੀ ਪਾੜੀ ਵਰਦੀ
ਦੱਸਣਯੋਗ ਹੈ ਕਿ ਫ਼ੌਜ ਦਾ ਧਰੂਵ ਏ. ਐੱਲ. ਐੱਚ. ਮਾਰਕ-4 ਹੈਲੀਕਾਪਟਰ 3 ਅਗਸਤ ਨੂੰ ਸਵੇਰੇ 10.50 ਵਜੇ ਹਾਦਸਾਗ੍ਰਸਤ ਹੋ ਕੇ ਰਣਜੀਤ ਸਾਗਰ ਡੈਮ ’ਚ ਜਾ ਡਿੱਗਾ ਸੀ। ਇਸ ਹੈਲੀਕਾਪਟਰ ਨੇ ਪਠਾਨਕੋਟ ਤੋਂ ਉਡਾਣ ਭਰੀ ਸੀ। ਇਸ ਵਿਚ ਲੈਫਟੀਨੈਂਟ ਕਰਨਲ ਏ. ਐੱਸ. ਬਾਠ ਅਤੇ ਉਨ੍ਹਾਂ ਦੀ ਸਹਿਯੋਗੀ ਅਧਿਕਾਰੀ ਜੈਅੰਤ ਜੋਸ਼ੀ ਸਵਾਰ ਸਨ। ਹਾਦਸਾ ਹੋਣ ਤੋਂ ਬਾਅਦ ਹੀ ਵੱਖ-ਵੱਖ ਟੀਮਾਂ ਵਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਸੀ।
ਪੜ੍ਹੋ ਇਹ ਵੀ ਖ਼ਬਰ - ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂ ਇਸ ਤਾਰੀਖ਼ ਤੱਕ ਜਮਾਂ ਕਰਵਾ ਸਕਦੇ ਨੇ ਪਾਸਪੋਰਟ