LPG ਰਸੋਈ ਗੈਸ ਦੀਆਂ ਕੀਮਤਾਂ ''ਚ ਭਾਰੀ ਕਟੌਤੀ, PM ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ''ਤੇ ਦਿੱਤਾ ਤੋਹਫ਼ਾ
Friday, Mar 08, 2024 - 06:38 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਐਲਪੀਜੀ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ। ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇੱਕ ਐਕਸ ਪੋਸਟ ਵਿੱਚ, ਪੀਐਮ ਨਰਿੰਦਰ ਮੋਦੀ ਨੇ ਕਿਹਾ, "ਅੱਜ ਮਹਿਲਾ ਦਿਵਸ 'ਤੇ, ਸਾਡੀ ਸਰਕਾਰ ਨੇ ਐਲਪੀਜੀ ਸਿਲੰਡਰ ਦੀ ਕੀਮਤ 100 ਰੁਪਏ ਘਟਾਉਣ ਦਾ ਫੈਸਲਾ ਕੀਤਾ ਹੈ।"
ਇਹ ਵੀ ਪੜ੍ਹੋ : ਇਨ੍ਹਾਂ ਵਿਗਿਆਪਨਾਂ ਦੀ ਪ੍ਰਮੋਸ਼ਨ ਨਹੀਂ ਕਰ ਸਕਣਗੇ ਸੈਲਿਬ੍ਰਿਟੀ, ਜਾਰੀ ਹੋਈ Advisory
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, "ਇਹ ਦੇਸ਼ ਭਰ ਦੇ ਲੱਖਾਂ ਪਰਿਵਾਰਾਂ 'ਤੇ ਵਿੱਤੀ ਬੋਝ ਨੂੰ ਮਹੱਤਵਪੂਰਨ ਤੌਰ 'ਤੇ ਘਟਾਏਗਾ, ਖਾਸ ਤੌਰ 'ਤੇ ਸਾਡੀ ਨਾਰੀ ਸ਼ਕਤੀ ਨੂੰ ਲਾਭ ਪਹੁੰਚਾਏਗਾ"। ਉਨ੍ਹਾਂ ਨੇ X 'ਤੇ ਲਿਖਿਆ "ਐਲਪੀਜੀ ਨੂੰ ਹੋਰ ਕਿਫਾਇਤੀ ਬਣਾ ਕੇ, ਅਸੀਂ ਪਰਿਵਾਰਾਂ ਦੀ ਭਲਾਈ ਅਤੇ ਇੱਕ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਦਾ ਟੀਚਾ ਰੱਖਦੇ ਹਾਂ। ਇਹ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਲਈ 'ਜੀਵਨ ਦੀ ਸੌਖ' ਨੂੰ ਯਕੀਨੀ ਬਣਾਉਣ ਲਈ ਸਾਡੀ ਵਚਨਬੱਧਤਾ ਦੇ ਅਨੁਸਾਰ ਹੈ" ।
ਇਹ ਵੀ ਪੜ੍ਹੋ : ਪੈਸਿਆਂ ਦੇ ਮਾਮਲੇ ਚ ਘੱਟ ਨਹੀਂ ਹਨ ਮੁਕੇਸ਼ ਅੰਬਾਨੀ ਦੀਆਂ ਭੈਣਾਂ, ਪਰ ਕਿਉਂ ਰਹਿੰਦੀਆਂ ਹਨ ਲਾਈਮਲਾਈਟ ਤੋਂ ਦੂਰ ?
Today, on Women's Day, our Government has decided to reduce LPG cylinder prices by Rs. 100. This will significantly ease the financial burden on millions of households across the country, especially benefiting our Nari Shakti.
— Narendra Modi (@narendramodi) March 8, 2024
By making cooking gas more affordable, we also aim…
ਅੱਜ ਰਾਤ ਤੋਂ ਲਾਗੂ ਹੋਣਗੀਆਂ ਕੀਮਤਾਂ
ਪੈਟਰੋਲੀਅਮ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਐਲਪੀਜੀ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਛੋਟ ਦਾ ਇਹ ਫੈਸਲਾ ਅੱਜ ਯਾਨੀ 8 ਮਾਰਚ ਦੀ ਰਾਤ ਤੋਂ ਲਾਗੂ ਹੋ ਜਾਵੇਗਾ। ਅਗਸਤ ਤੱਕ ਰਾਜਧਾਨੀ ਦਿੱਲੀ 'ਚ 14.2 ਕਿਲੋ ਦਾ LPG ਸਿਲੰਡਰ 1103 ਰੁਪਏ 'ਚ ਮਿਲਦਾ ਸੀ, ਜਦਕਿ ਹੁਣ ਇਸ ਦੀ ਕੀਮਤ 903 ਰੁਪਏ ਹੋ ਗਈ ਸੀ। ਹੁਣ 100 ਰੁਪਏ ਦੀ ਰਾਹਤ ਤੋਂ ਬਾਅਦ ਇਹ 803 ਰੁਪਏ 'ਚ ਮਿਲੇਗਾ। ਕੋਲਕਾਤਾ 'ਚ ਸਿਲੰਡਰ ਦੀ ਕੀਮਤ 929 ਰੁਪਏ ਸੀ ਜੋ ਹੁਣ 829 ਰੁਪਏ ਹੋ ਗਈ ਹੈ। ਜਦੋਂ ਕਿ ਮੁੰਬਈ ਵਿੱਚ ਹੁਣ ਤੱਕ ਇਹ ਸਿਲੰਡਰ 902.50 ਰੁਪਏ ਵਿੱਚ ਮਿਲਦਾ ਸੀ, ਜੋ ਹੁਣ 802.50 ਰੁਪਏ ਦਾ ਹੋ ਗਿਆ ਹੈ।
1 ਮਾਰਚ ਨੂੰ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ 19 ਕਿਲੋ ਦੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਸੀ। ਵਾਧੇ ਤੋਂ ਬਾਅਦ ਇੱਕ 19 ਕਿਲੋ ਦਾ ਵਪਾਰਕ ਐਲਪੀਜੀ ਗੈਸ ਸਿਲੰਡਰ ਦਿੱਲੀ ਵਿੱਚ 1,795.00 ਰੁਪਏ ਵਿੱਚ ਉਪਲਬਧ ਹੈ।
ਵਪਾਰਕ ਗੈਸ ਸਿਲੰਡਰ ਦੀਆਂ ਸੋਧੀਆਂ ਕੀਮਤਾਂ ਕੋਲਕਾਤਾ ਵਿੱਚ 1,911.00 ਰੁਪਏ, ਮੁੰਬਈ ਵਿੱਚ 1,749.00 ਰੁਪਏ ਅਤੇ ਚੇਨਈ ਵਿੱਚ 1,960.50 ਰੁਪਏ ਸਨ।
ਇਹ ਵੀ ਪੜ੍ਹੋ : Uco Bank 'ਚ 820 ਕਰੋੜ ਦੇ ਲੈਣ-ਦੇਣ ਮਾਮਲੇ 'ਚ CBI ਦੀ ਵੱਡੀ ਕਾਰਵਾਈ, 67 ਥਾਵਾਂ 'ਤੇ ਛਾਪੇਮਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8