ਬਾਰਿਸ਼ ਬਣੀ ਆਫ਼ਤ, ਹੁਸ਼ਿਆਰਪੁਰ 'ਚ ਪੈ ਰਹੀ ਮੋਹਲੇਧਾਰ ਬਾਰਿਸ਼ ਨੇ ਕਿਸਾਨਾਂ ਦੀਆਂ ਫ਼ਸਲਾਂ ਕੀਤੀਆਂ ਤਬਾਹ

Wednesday, Jul 05, 2023 - 03:15 PM (IST)

ਬਾਰਿਸ਼ ਬਣੀ ਆਫ਼ਤ, ਹੁਸ਼ਿਆਰਪੁਰ 'ਚ ਪੈ ਰਹੀ ਮੋਹਲੇਧਾਰ ਬਾਰਿਸ਼ ਨੇ ਕਿਸਾਨਾਂ ਦੀਆਂ ਫ਼ਸਲਾਂ ਕੀਤੀਆਂ ਤਬਾਹ

ਗੜ੍ਹਸ਼ੰਕਰ (ਅਮਰੀਕ)- ਬੀਤੇ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਜਿੱਥੇ ਪੰਜਾਬ ਵਿਚ ਹੁਣ ਬਾਰਿਸ਼ ਪੈਣ ਨਾਲ ਥੋੜ੍ਹੀ ਰਾਹਤ ਮਿਲੀ ਹੈ, ਉਥੇ ਹੀ ਕੁਝ ਥਾਵਾਂ 'ਤੇ ਆਫ਼ਤ ਬਣ ਕੇ ਵੀ ਮੀਂਹ ਵਰ੍ਹਿਆ ਹੈ। ਸਵੇਰ ਤੋਂ ਹੀ ਰਹੀ ਮੋਹਲੇਧਾਰ ਬਾਰਿਸ਼ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਕਸਬਾ ਮਾਹਿਲਪੁਰ ਤੋਂ ਹਿਮਾਚਲ ਪ੍ਰਦੇਸ਼ ਦਾ ਲਿੰਕ ਟੁੱਟ ਗਿਆ।

PunjabKesari

ਭਾਰੀ ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਅਤੇ ਸਬਜ਼ੀਆਂ ਸਮੇਤ ਪਸ਼ੂਆਂ ਦਾ ਚਾਰਾ ਵੀ ਤਬਾਹ ਹੋ ਗਿਆ। ਕੰਡੀ ਖੇਤਰ ਦੇ ਪੈਰਾਂ ਵਿਚ ਪੈਂਦੇ ਦੋ ਦਰਜਨ ਪਿੰਡਾਂ ਵਿਚ ਖੇਤੀ ਵਾਲੀ ਜ਼ਮੀਨ 'ਤੇ ਰੇਤਾ ਅਤੇ ਚੀਕਣੀ ਮਿੱਟੀ ਵਿਛ ਗਈ ਹੈ। ਇਸ ਦੌਰਾਨ ਚੱਕ ਰੌਤਾ ਦੇ ਖੇਤਾਂ ਵਿਚ ਪਾਣੀ ਵੜ ਗਿਆ। ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀ ਜਰਨੈਲੀ ਸੜਕ ਸਮੇਤ ਲਿੰਕ ਸੜਕਾਂ 'ਤੇ ਬਣੀਆਂ ਹੋਈਆਂ ਪੁਲੀਆ ਵੀ ਟੁੱਟ ਗਈਆਂ, ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪੈ ਗਿਆ। ਝੋਨਾ, ਮੱਕੀ ਸਬਜ਼ੀਆਂ ਅਤੇ ਦਾਲਾਂ ਦੀ ਫ਼ਸਲ ਵੀ ਤਬਾਹ ਹੋ ਗਈ।

ਇਹ ਵੀ ਪੜ੍ਹੋ- ਪਹਿਲਾਂ NRI ਮੁੰਡੇ ਨਾਲ ਕੀਤੀ ਮੰਗਣੀ, ਫਿਰ ਖ਼ਰਚਾਏ 28 ਲੱਖ, ਜਦ ਖੁੱਲ੍ਹਿਆ ਕੁੜੀ ਦਾ ਭੇਤ ਤਾਂ ਰਹਿ ਗਏ ਹੈਰਾਨ

PunjabKesari

ਉਥੇ ਹੀ ਹੁਸ਼ਿਆਰਪੁਰ ਦੇ ਦਸੂਹਾ ਰੋਡ 'ਤੇ ਸਥਿਤ ਹੁਸ਼ਿਆਰਪੁਰ ਇਨਕਲੇਵ ਦੇ ਵਾਸੀ ਟੁੱਟੀਆਂ ਸੜਕਾਂ ਅਤੇ ਖੱਡਿਆਂ ਵਿਚ ਖੜ੍ਹੇ ਰਹਿੰਦੇ ਬਰਸਾਤੀ ਪਾਣੀ ਤੋਂ ਪ੍ਰੇਸ਼ਾਨ ਹਨ। ਮੁਹੱਲਾ ਵਸਨੀਕਾਂ ਨੇ ਆਪਣਾ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਤੋਂ ਉਨ੍ਹਾਂ ਨੂੰ ਬਹੁਤ ਉਮੀਦਾਂ ਸਨ ਕਿ ਉਨ੍ਹਾਂ ਦੇ ਮਸਲੇ ਹੱਲ ਹੋਣਗੇ ਪਰ ਮਸਲਾ ਓਥੇ ਦਾ ਓਥੇ ਹੀ ਲਟਕ ਰਿਹੈ। ਉਨ੍ਹਾਂ ਕਿਹਾ ਕਿ ਵਿਧਾਇਕ ਰਵਜੋਤ ਨੂੰ ਵੀ ਕਾਫ਼ੀ ਵਾਰੀ ਮੰਗ ਪੱਤਰ ਦਿੱਤੇ ਪਰ ਫਿਰ ਵੀ ਇਨ੍ਹਾਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਨਿਜਾਤ ਨਾ ਮਿਲੀ । ਲੋਕਾਂ ਨੇ ਦੱਸਿਆ ਕੀ ਹੁਣ ਤਾਂ ਉਨ੍ਹਾਂ ਘਰ ਕੋਈ ਮਹਿਮਾਨ ਆਉਣ ਤੋਂ ਵੀ ਗੁਰੇਜ ਕਰਦੇ ਹਨ। 

ਇਹ ਵੀ ਪੜ੍ਹੋ- ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਲਾਡਾਂ ਨਾਲ ਵਿਆਹੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

PunjabKesari

PunjabKesari

PunjabKesari

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

 


author

shivani attri

Content Editor

Related News