ਮਾਲੇਰਕੋਟਲਾ ਵਿਖੇ ਟਿੱਪਰ ਤੇ ਮੋਟਰਸਾਈਕਲ ''ਚ ਜ਼ਬਰਦਸਤ ਟੱਕਰ, 2 ਵਿਅਕਤੀਆਂ ਦੀ ਦਰਦਨਾਕ ਮੌਤ

Thursday, Aug 24, 2023 - 01:09 PM (IST)

ਮਾਲੇਰਕੋਟਲਾ ਵਿਖੇ ਟਿੱਪਰ ਤੇ ਮੋਟਰਸਾਈਕਲ ''ਚ ਜ਼ਬਰਦਸਤ ਟੱਕਰ, 2 ਵਿਅਕਤੀਆਂ ਦੀ ਦਰਦਨਾਕ ਮੌਤ

ਮਾਲੇਰਕੋਟਲਾ (ਸ਼ਹਾਬੂਦੀਨ)- ਸਥਾਨਕ ਮਾਲੇਰਕੋਟਲਾ-ਖੰਨਾ ਰੋਡ ’ਤੇ ਪਿੰਡ ਰਜਿੰਦਰ ਨਗਰ (ਨਵਾਂ ਜਮਾਲਪੁਰਾ) ਨੇੜੇ ਬੀਤੇ ਦਿਨ ਗਲਤ ਸਾਈਡ ਤੋਂ ਆ ਰਹੇ ਇਕ ਰੇਤੇ ਦੇ ਭਰੇ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਦਰੜੇ ਗਏ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਟਿੱਪਰ ਹੇਠਾਂ ਦਰੜੇ ਗਏ ਦੋਵੇਂ ਮੋਟਰਸਾਈਕਲ ਸਵਾਰਾਂ ਨੂੰ ਗੰਭੀਰ ਹਾਲਤ ’ਚ ਰਾਹਗੀਰਾਂ ਨੇ ਟਿੱਪਰ ਹੇਠੋਂ ਭਾਰੀ ਮੁਸ਼ੱਕਤ ਪਿੱਛੋਂ ਕੱਢ ਕੇ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖ਼ਲ ਕਰਵਾਇਆ ਸੀ। ਹਸਪਤਾਲ ਦੇ ਡਾਕਟਰਾਂ ਨੇ ਦੋਵਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਤੁਰੰਤ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਸਰਕਾਰੀ ਬੱਸਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਪੰਜਾਬ ਸਰਕਾਰ, ਹਰ ਬੱਸ ’ਤੇ ਲੱਗੇਗਾ ਇਹ ਯੰਤਰ

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ 8 ਵਜੇ ਮਾਲੇਰਕੋਟਲਾ ਖੰਨਾ ਸੜਕ ’ਤੇ ਪਿੰਡ ਰਜਿੰਦਰਨਗਰ (ਨਵਾਂ ਜਮਾਲਪੁਰਾ) ਨੇੜੇ ਖੰਨੇ ਵੱਲ ਤੋਂ ਕਥਿਤ ਗਲਤ ਸਾਈਡ ਆ ਰਹੇ ਉਕਤ ਹਾਦਸਾਗ੍ਰਸਤ ਰੇਤੇ ਦੇ ਭਰੇ ਟਿੱਪਰ ਟਰੱਕ ਨੇ ਸਾਹਮਣੇ ਤੋਂ ਆਪਣੀ ਸਾਈਡ ’ਤੇ ਆ ਰਹੇ ਇਕ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀਆਂ ਅਬਦੁਲ ਸ਼ਕੂਰ ਅਤੇ ਮੁਹੰਮਦ ਅਸ਼ਰਫ ਨੂੰ ਬੂਰੀ ਤਰ੍ਹਾਂ ਦਰੜ ਦਿੱਤਾ। ਹਾਦਸਾ ਐਨਾ ਭਿਆਨਕ ਸੀ ਕਿ ਮੋਟਰਸਾਈਕਲ ਸਮੇਤ ਦੋਵੇਂ ਸਵਾਰ ਟਿੱਪਰ ਦੇ ਅਗਲੇ ਟਾਇਰਾਂ ਵਿਚਕਾਰ ਬੁਰੀ ਤਰ੍ਹਾਂ ਫਸ ਗਏ ਸਨ, ਜਿਨ੍ਹਾਂ ਨੂੰ ਟਿੱਪਰ ਹੇਠੋਂ ਕੱਢਣ ਲਈ ਲੋਕਾਂ ਨੂੰ ਭਾਰੀ ਜੱਦੋ-ਜਹਿਦ ਕਰਨੀ ਪਈ। ਚਸ਼ਮਦੀਦਾਂ ਮੁਤਾਬਕ ਟਿੱਪਰ ਡਰਾਈਵਰ ਕਾਫ਼ੀ ਦੂਰੀ ਤੋਂ ਗਲਤ ਸਾਈਡ ਆ ਰਿਹਾ ਸੀ। ਐੱਸ. ਐੱਚ. ਓ. ਥਾਣਾ ਸਦਰ ਅਹਿਮਦਗੜ੍ਹ ਅਜੀਤ ਸਿੰਘ ਮੁਤਾਬਕ ਹਾਦਸੇ ਸਬੰਧੀ ਮਾਮਲਾ ਦਰਜ ਕਰਕੇ ਟਿੱਪਰ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ ਦਾ ਇਹ ਮਸ਼ਹੂਰ ਜੂਸ ਬਾਰ ਮੁੜ ਘਿਰਿਆ ਵਿਵਾਦਾਂ 'ਚ, ਬਿੱਛੂ ਤੋਂ ਬਾਅਦ ਹੁਣ ਨਿਕਲਿਆ ਕਾਕਰੋਚ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News