ਭਿਆਨਕ ਗਰਮੀ ਦੀ ਸਥਿਤੀ ਨੂੰ ਲੈ ਕੇ NGT ਨੇ ਕੇਂਦਰ ਅਤੇ ਪੰਜਾਬ ਸਹਿਤ 11 ਸੂਬਿਆਂ ਤੋਂ ਮੰਗਿਆ ਜਵਾਬ
Saturday, May 30, 2026 - 08:29 AM (IST)
ਨਵੀਂ ਦਿੱਲੀ (ਏਜੰਸੀ) - ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਪੂਰੇ ਦੇਸ਼ ’ਚ ਪੈ ਰਹੀ ਭਿਆਨਕ ਗਰਮੀ ਦੀ ਸਥਿਤੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਣੇ ਕਈ ਸੂਬਿਆਂ ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਐੱਨ. ਜੀ. ਟੀ. ਵੱਲੋਂ ਇਕ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਸੀ, ਜਿਸ ’ਚ ਉਸ ਨੇ ਇਕ ਅਖਬਾਰ ਦੀ ਰਿਪੋਰਟ ਦਾ ਖੁਦ ਨੋਟਿਸ ਲਿਆ ਸੀ। ਰਿਪੋਰਟ ’ਚ ਵਧਦੇ ਤਾਪਮਾਨ ਨੂੰ ਉਜਾਗਰ ਕੀਤਾ ਗਿਆ ਸੀ, ਜੋ ਆਰਥਿਕਤਾ ਦੇ ਨਾਲ-ਨਾਲ ਲੋਕਾਂ ਦੀ ਸਿਹਤ, ਸਿੱਖਿਆ ਤੇ ਉਤਪਾਦਕਤਾ ਨੂੰ ਪ੍ਰਭਾਵਤ ਕਰ ਰਿਹਾ ਹੈ। 25 ਮਈ ਦੇ ਇਕ ਹੁਕਮ ’ਚ ਐੱਨ. ਜੀ. ਟੀ. ਦੇ ਚੇਅਰਮੈਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਤੇ ਮਾਹਰ ਮੈਂਬਰ ਅਫਰੋਜ਼ ਅਹਿਮਦ ਦੀ ਬੈਂਚ ਨੇ ਨੋਟ ਕੀਤਾ ਕਿ ਬਹੁਤ ਗਰਮੀ ਦੇ ਸ਼ਾਇਦ ਹੀ ਨਾਟਕੀ ਦ੍ਰਿਸ਼ ਸਾਹਮਣੇ ਆਉਂਦੇ ਹੋਣ ਪਰ ਉਹ ਅਜੇ ਵੀ ਦੇਸ਼ ਦੇ ਇਕ ਵਿਸ਼ਾਲ ਹਿੱਸੇ ਨੂੰ ਪ੍ਰਭਾਵਤ ਕਰਦੀ ਹੈ।
ਇਹ ਵੀ ਪੜ੍ਹੋ - Rain Alert: ਅਗਲੇ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਇਨ੍ਹਾਂ 15 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ
ਬੈਂਚ ਨੇ ਕਿਹਾ ਕਿ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਗਰਮੀ ਦੇ ਹਾਲਾਤ ’ਚ ਫਰਕ ਕਰਨ ਤੋਂ ਬਾਅਦ ਖੇਤਰ-ਵਿਸ਼ੇਸ਼ ਰਣਨੀਤੀਆਂ ਤੇ ਢੁਕਵੀਆਂ ਯੋਜਨਾਵਾਂ ਵਾਲੀ ਇਕ ਨੀਤੀ ਤਿਆਰ ਕਰਨ ਦੀ ਲੋੜ ਹੈ। ਟ੍ਰਿਬਿਊਨਲ ਨੇ ਕੇਂਦਰੀ ਵਾਤਾਵਰਣ, ਜੰਗਲਾਤ ਤੇ ਪੌਣ-ਪਾਣੀ ਤਬਦੀਲੀ ਮੰਤਰਾਲਾ, ਰਾਸ਼ਟਰੀ ਰਾਜਧਾਨੀ ਖੇਤਰ ਵਿਗਿਆਨ ਤੇ ਤਕਨਾਲੋਜੀ ਵਿਭਾਗ, ਧਰਤੀ ਵਿਗਿਆਨ ਮੰਤਰਾਲਾ, ਪਾਣੀ ਸੋਮਾ ਮੰਤਰਾਲਾ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਦਿੱਲੀ ਸਰਕਾਰ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ- ਕਸ਼ਮੀਰ, ਉਤਰਾਖੰਡ, ਮਹਾਰਾਸ਼ਟਰ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ ਤੇ ਛੱਤੀਸਗੜ੍ਹ ਸੂਬਿਆਂ ਨੂੰ ਪ੍ਰਤੀਵਾਦੀ ਵਜੋਂ ਨਾਮਜ਼ਦ ਕੀਤਾ ਹੈ। ਐੱਨ. ਜੀ. ਟੀ. ਨੇ ਕਿਹਾ ਕਿ ਉੱਤਰਦਾਤਿਆਂ ਨੂੰ 18 ਅਗਸਤ ਨੂੰ ਅਗਲੀ ਸੁਣਵਾਈ ਤੋਂ ਘੱਟੋ-ਘੱਟ ਇਕ ਹਫ਼ਤਾ ਪਹਿਲਾਂ ਟ੍ਰਿਬਿਊਨਲ ਦੇ ਸਾਹਮਣੇ ਹਲਫ਼ਨਾਮੇ ਰਾਹੀਂ ਆਪਣਾ ਜਵਾਬ ਦਾਇਰ ਕਰਨ ਲਈ ਨੋਟਿਸ ਜਾਰੀ ਕੀਤਾ ਜਾਵੇ।
ਇਹ ਵੀ ਪੜ੍ਹੋ - ਕਾਕਰੋਚ ਜਨਤਾ ਪਾਰਟੀ ਨੂੰ ਵੱਡਾ ਝਟਕਾ: ਦਿੱਲੀ ਹਾਈਕੋਰਟ ਨੇ X ਅਕਾਊਂਟ ਬਹਾਲ ਕਰਨ ਤੋਂ ਕੀਤਾ ਇਨਕਾਰ
ਭਾਰਤ ’ਚ ਗਰਮੀ ਕਾਰਨ ਇਕ ਦਿਨ ’ਚ ਕਰੀਬ 3400 ਵਾਧੂ ਮੌਤਾਂ
ਭਾਰਤ ’ਚ ਅੱਤ ਦੀ ਗਰਮੀ ਕਾਰਨ ਇਕ ਦਿਨ ’ਚ ਲੱਗਭਗ 3400 ਵਾਧੂ ਮੌਤਾਂ ਹੁੰਦੀਆਂ ਹਨ। 5 ਦਿਨਾਂ ਦੀ ਮਿਆਦ ’ਚ ਇਹ ਗਿਣਤੀ ਲੱਗਭਗ 30000 ਤਕ ਪਹੁੰਚ ਜਾਂਦੀ ਹੈ। ਇਹ ਇਕ ਅਧਿਐਨ ਦਾ ਅਨੁਮਾਨ ਹੈ। ਅਮਰੀਕਾ ਦੇ ਬਰਕਲੇ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਇੰਡੀਆ ਐਨਰਜੀ ਐਂਡ ਕਲਾਈਮੇਟ ਸੈਂਟਰ ਦੇ ਖੋਜਕਰਤਾਵਾਂ ਪਿਊਸ਼ ਨਾਰੰਗ ਤੇ ਅਸ਼ੋਕ ਗਾਡਗਿਲ ਨੇ ਕਿਹਾ ਕਿ ਜਦੋਂ ਕਿ ਵਿਸ਼ਵ ਪੱਧਰੀ ਅਧਿਐਨ ਗਰਮੀ ਨਾਲ ਸਬੰਧਤ ਮੌਤ ਦਰ ’ਚ ਵਾਧੇ ਨੂੰ ਉਜਾਗਰ ਕਰਦੇ ਹਨ, ਭਾਰਤੀ ਜ਼ਿਲ੍ਹਿਆਂ ’ਚ ਭਾਰੀ ਗਰਮੀ ਮੌਤ ਦਰ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ, ਇਸ ਬਾਰੇ ਵਿਸਤ੍ਰਿਤ ਡਾਟਾ ਖੋਜਕਰਤਾਵਾਂ ਲਈ ਆਸਾਨੀ ਨਾਲ ਉਪਲਬਧ ਨਹੀਂ ਹੈ। ਟੀਮ ਨੇ 10 ਭਾਰਤੀ ਸ਼ਹਿਰਾਂ ’ਚ ਗਰਮੀ ਨਾਲ ਸਬੰਧਤ ਮੌਤਾਂ ਦੇ ਬਹੁ-ਸ਼ਹਿਰੀ ਅਧਿਐਨ ਦੇ ਨਤੀਜਿਆਂ ਦੀ ਵਰਤੋਂ ਕਰਦੇ ਹੋਏ ਦੇਸ਼ ਦੇ ਸਾਰੇ ਜ਼ਿਲ੍ਹਿਆਂ ’ਚ ਵਾਧੂ ਮੌਤਾਂ ਦਾ ਡਰ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ - ਕਾਲ ਬਣੀ ਜ਼ਹਿਰੀਲੀ ਸ਼ਰਾਬ! ਪੀਣ ਨਾਲ 15 ਲੋਕਾਂ ਦੀ ਮੌਤ, ਮਹਾਰਾਸ਼ਟਰ 'ਚ ਮਚਿਆ ਕੋਹਰਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
