ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ

Tuesday, Oct 06, 2026 - 08:17 AM (IST)

ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ

ਨਵੀਂ ਦਿੱਲੀ (ਇੰਟ.) - ਤਿਉਹਾਰਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਖੇਤੀਬਾੜੀ, ਉਸਾਰੀ ਤੇ ਰੱਖ-ਰਖਾਅ ਅਤੇ ਸੜਕਾਂ ਤੇ ਇਮਾਰਤਾਂ ਨਾਲ ਜੁੜੇ ਕਿਰਤੀਆਂ ਲਈ ਮਹਿੰਗਾਈ ਭੱਤੇ ’ਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਤਬਦੀਲੀ ਇਕ ਅਕਤੂਬਰ, 2026 ਤੋਂ ਲਾਗੂ ਹੋਵੇਗੀ। ਮਹਿੰਗਾਈ ਭੱਤੇ ’ਚ ਵਾਧੇ ਕਾਰਨ ਵੱਖ-ਵੱਖ ਸ਼੍ਰੇਣੀਆਂ ਦੇ ਕਿਰਤੀਆਂ ਲਈ ਘੱਟੋ-ਘੱਟ ਉਜਰਤ ’ਚ ਵੀ ਵਾਧਾ ਹੋ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ ਜਹਾਜ਼ ! ਹਾਲੇ ਤੱਕ ਨਹੀਂ ਲੱਗੀ ਕੋਈ ਉੱਘ-ਸੁੱਘ

ਉਜਰਤ ’ਚ ਇਹ ਵਾਧਾ ਕਿਰਤੀਆਂ ਦੇ ਹੁਨਰ ਤੇ ਕੰਮ ਦੇ ਖੇਤਰ ਜਿਵੇਂ ਕਿ ਖੇਤਰ ‘ਏ’, ‘ਬੀ’ ਤੇ ‘ਸੀ’ ਦੇ ਆਧਾਰ ’ਤੇ ਵੱਖ-ਵੱਖ ਹੈ। ਖੇਤੀਬਾੜੀ ਖੇਤਰ ’ਚ ‘ਏ’ ਦੇ ਗੈਰ-ਹੁਨਰਮੰਦ ਕਾਮਿਆਂ ਨੂੰ ਹੁਣ ਘੱਟੋ-ਘੱਟ 537 ਰੁਪਏ ਦਿਹਾੜੀ ਮਿਲੇਗੀ। ਇਸ ’ਚ 333 ਦੀ ਬੇਸਿਕ ਤਨਖਾਹ ਤੇ 204 ਰੁਪਏ ਦਾ ਮਹਿੰਗਾਈ ਭੱਤਾ ਸ਼ਾਮਲ ਹੈ। ਇਸੇ ਖੇਤਰ ’ਚ ਉੱਚ ਹੁਨਰਮੰਦ ਕਾਮਿਆਂ ਲਈ ਘੱਟੋ-ਘੱਟ ਉਜਰਤ 705 ਰੁਪਏ ਰੋਜ਼ਾਨਾ ਨਿਰਧਾਰਤ ਕੀਤੀ ਗਈ ਹੈ। ਖੇਤਰ ‘ਬੀ’ ’ਚ ਗੈਰ-ਹੁਨਰਮੰਦ ਕਾਮਿਆਂ ਨੂੰ ਘੱਟੋ-ਘੱਟ 491 ਰੁਪਏ ਰੋਜ਼ਾਨਾ ਮਿਲਣਗੇ । ਖੇਤਰ ‘ਸੀ’ ਵਾਲਿਆਂ ਨੂੰ 486 ਰੁਪਏ ਦਿਹਾੜੀ ਮਿਲੇਗੀ। ਉਸਾਰੀ ਅਤੇ ਰੱਖ-ਰਖਾਅ ਦੇ ਕੰਮ ’ਚ ਲੱਗੇ ਕਿਰਤੀਆਂ ਲਈ ਮਹਿੰਗਾਈ ਭੱਤਾ ਵੀ ਵਧਾਇਆ ਗਿਆ ਹੈ। 

ਇਹ ਵੀ ਪੜ੍ਹੋ : ਪਿਆਕੜਾਂ ਲਈ ਵੱਡੀ ਖ਼ੁਸ਼ਖ਼ਬਰੀ; 15% ਸਸਤੇ ਹੋਣਗੇ ਦਿੱਲੀ 'ਚ ਵਿਦੇਸ਼ੀ ਪੈੱਗ

ਇਸ ’ਚ ਸੜਕਾਂ, ਹਾਈਵੇਅ, ਇਮਾਰਤਾਂ, ਅੰਡਰਗਰਾਊਂਡ ਬਿਜਲੀ ਤੇ ਸੰਚਾਰ ਕੇਬਲਾਂ, ਪਾਣੀ ਦੀਆਂ ਪਾਈਪਲਾਈਨਾਂ ਤੇ ਸੀਵਰ ਲਾਈਨਾਂ ਨਾਲ ਸਬੰਧਤ ਕੰਮ ਸ਼ਾਮਲ ਹਨ। ਖੇਤਰ ‘ਏ’ ਵਿਚ ਉਸਾਰੀ ਦੇ ਗੈਰ- ਹੁਨਰਮੰਦ ਕਾਮਿਆਂ ਲਈ ਘੱਟੋ-ਘੱਟ ਉਜਰਤ ਹੁਣ 840 ਰੁਪਏ ਰੋਜ਼ਾਨਾ ਹੋਵੇਗੀ। ਉੱਚ ਹੁਨਰਮੰਦ ਕਾਮਿਆਂ ਨੂੰ ਘੱਟੋ-ਘੱਟ 1111 ਰੁਪਏ ਰੋਜ਼ਾਨਾ ਮਿਲਣਗੇ। ਖੇਤਰ ‘ਬੀ’ ਵਿਚ ਉਸਾਰੀ ਖੇਤਰ ’ਚ ਗੈਰ- ਹੁਨਰਮੰਦ ਕਾਮਿਆਂ ਲਈ ਘੱਟੋ-ਘੱਟ ਉਜਰਤ 704 ਰੁਪਏ ਅਤੇ ਉੱਚ ਹੁਨਰਮੰਦ ਕਾਮਿਆਂ ਲਈ 1024 ਰੁਪਏ ਰੋਜ਼ਾਨਾ ਹੋਵੇਗੀ। ਖੇਤਰ ‘ਸੀ’ ਵਿਚ ਇਨ੍ਹਾਂ ਦੋਵਾਂ ਸ਼੍ਰੇਣੀਆਂ ਦੇ ਕਾਮਿਆਂ ਨੂੰ ਕ੍ਰਮਵਾਰ 565 ਤੇ 933 ਰੁਪਏ ਪ੍ਰਤੀ ਦਿਨ ਮਿਲਣਗੇ। ਇਸੇ ਤਰ੍ਹਾਂ ਅਰਧ- ਹੁਨਰਮੰਦ ਅਤੇ ਹੁਨਰਮੰਦ ਕਾਮਿਆਂ ਦੀ ਉਜਰਤ ਵੀ ਉਨ੍ਹਾਂ ਦੇ ਹੁਨਰ ਤੇ ਖੇਤਰ ਦੇ ਅਨੁਸਾਰ ਵਧਾਈ ਗਈ ਹੈ।

ਇਹ ਵੀ ਪੜ੍ਹੋ : ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਸੁੱਖ-ਸ਼ਾਂਤੀ ਦੇ ਨਾਲ ਘਰ 'ਚ ਹੋਵੇਗੀ ਪੈਸੇ ਦੀ ਵਰਖਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News