''ਅੱਤਵਾਦ ਨੂੰ ਪਨਾਹ ਦਿੱਤੀ ਤਾਂ ਗੱਲਬਾਤ ਦੀ ਗੁੰਜਾਇਸ਼ ਖ਼ਤਮ'', ਰਾਜਨਾਥ ਦਾ ਪਾਕਿਸਤਾਨ ਨੂੰ ਲੈ ਕੇ ਸਖ਼ਤ ਬਿਆਨ

Monday, Sep 28, 2026 - 07:42 AM (IST)

''ਅੱਤਵਾਦ ਨੂੰ ਪਨਾਹ ਦਿੱਤੀ ਤਾਂ ਗੱਲਬਾਤ ਦੀ ਗੁੰਜਾਇਸ਼ ਖ਼ਤਮ'', ਰਾਜਨਾਥ ਦਾ ਪਾਕਿਸਤਾਨ ਨੂੰ ਲੈ ਕੇ ਸਖ਼ਤ ਬਿਆਨ

ਨਵੀਂ ਦਿੱਲੀ (ਏਜੰਸੀ) - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਲੈ ਕੇ ਸਖ਼ਤ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਗੁਆਂਢੀ ਦੇਸ਼ ਅੱਤਵਾਦ ਨੂੰ ਆਪਣੀ ‘ਦੇਸ਼ ਦੀ ਨੀਤੀ’ ਦੇ ਤੌਰ ’ਤੇ ਜਾਰੀ ਰੱਖਦਾ ਹੈ, ਤਾਂ ਭਾਰਤ ਉਸ ਨਾਲ ਗੱਲਬਾਤ ਜਾਰੀ ਨਹੀਂ ਰੱਖ ਸਕਦਾ। ਦੇਸ਼ ਅੱਤਵਾਦ ਦੇ ਖਿਲਾਫ਼ ਹਰ ਤਰ੍ਹਾਂ ਦੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਜਨਾਥ ਨੇ ਦਿੱਲੀ ’ਚ ਆਯੋਜਿਤ ਇਕ ਸਮਾਰੋਹ ’ਚ ਕਿਹਾ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ ਅਤੇ ਕਿਸੇ ਦੂਜੇ ਦੇਸ਼ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਇੱਛਾ ਨਹੀਂ ਰੱਖਦਾ। ਪਰ ਸ਼ਾਂਤੀ ਅਤੇ ਕਾਇਰਤਾ ’ਚ ਫਰਕ ਹੈ। 

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋਈ ਭਾਰੀ ਬਰਫ਼ਬਾਰੀ, ਦੋ ਦਿਨਾਂ ਲਈ ਰੋਕੀ ਯਾਤਰਾ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਸੁਰੱਖਿਆ ਨਾਲ ਕਿਸੇ ਵੀ ਸਥਿਤੀ ’ਚ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਗਲੋਬਲ ਸਥਿਰਤਾ ਚਾਹੁੰਦਾ ਹੈ ਪਰ ਆਪਣੀ ਰਣਨੀਤਕ ਖੁਦਮੁਖਤਿਆਰੀ ਦੀ ਕੀਮਤ ’ਤੇ ਨਹੀਂ। ਸਾਡੀ ਨੀਤੀ ਬਿਲਕੁਲ ਸਪੱਸ਼ਟ ਹੈ। ਰਾਜਨਾਥ ਨੇ ‘ਥਿਊਸੀਡਾਈਡਜ਼ ਟ੍ਰੈਪ’ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਖੁਦ ਨੂੰ ਸਿਰਫ ਮੌਜੂਦਾ ਤਾਕਤ ਅਤੇ ਉੱਭਰਦੀ ਤਾਕਤ ਦੇ ਵਿਚਲੇ ਸੰਘਰਸ਼ ਦੇ ਤੌਰ ’ਤੇ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨਾ ਤਾਂ ਸਥਿਤੀ ਜਿਓਂ ਦੀ ਤਿਓਂ ਬਣਾਈ ਰੱਖਣ ਵਾਲੀ ਤਾਕਤ ਹੈ ਅਤੇ ਨਾ ਹੀ ਮੌਜੂਦਾ ਵਿਵਸਥਾ ਬਦਲਣ ਵਾਲੀ ਤਾਕਤ, ਸਗੋਂ ਉਹ ਇਕ ‘ਸਿਵਲਾਈਜ਼ੇਸ਼ਨਲ ਪਾਵਰ’ ਹੈ। ਉਨ੍ਹਾਂ ਕਿਹਾ ਕਿ ਭਾਰਤ ਸਹਿਯੋਗ ਚਾਹੁੰਦਾ ਹੈ ਪਰ ਰਾਸ਼ਟਰੀ ਹਿੱਤਾਂ ਦੀ ਕੀਮਤ ’ਤੇ ਨਹੀਂ।

ਇਹ ਵੀ ਪੜ੍ਹੋ : ਹਾਏ ਓ ਰੱਬਾ! ਓਡਿਸ਼ਾ ਦੇ ਸਰਕਾਰੀ ਸਕੂਲਾਂ ਦੇ ਹੋਸਟਲਾਂ ’ਚ 2 ਸਾਲਾਂ ਦੌਰਾਨ 24 ਕੁੜੀਆਂ ਹੋਈਆਂ ਗਰਭਵਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News