ਆਫ ਦਿ ਰਿਕਾਰਡ ; ਪ੍ਰਿਅੰਕਾ ਦੀ ਨਵੀਂ ਭੂਮਿਕਾ ਨੂੰ ਲੈ ਕੇ ਸਸਪੈਂਸ

Saturday, Oct 03, 2026 - 09:15 AM (IST)

ਆਫ ਦਿ ਰਿਕਾਰਡ ; ਪ੍ਰਿਅੰਕਾ ਦੀ ਨਵੀਂ ਭੂਮਿਕਾ ਨੂੰ ਲੈ ਕੇ ਸਸਪੈਂਸ

ਆਲ ਇੰਡੀਆ ਕਾਂਗਰਸ ਕਮੇਟੀ ਅੰਦਰ ਇਹ ਚਰਚਾ ਵਧ ਰਹੀ ਹੈ ਕਿ ਪ੍ਰਿਅੰਕਾ ਗਾਂਧੀ ਨੂੰ ਜਲਦੀ ਹੀ ਕਾਂਗਰਸ ਸੰਗਠਨ ’ਚ ਇਕ ਵੱਡੀ ਤੇ ਵਧੇਰੇ ਪਰਿਭਾਸ਼ਿਤ ਭੂਮਿਕਾ ਦਿੱਤੀ ਜਾ ਸਕਦੀ ਹੈ। ਇਹ ਅਟਕਲਾਂ ਉਦੋਂ ਤੇਜ਼ ਹੋ ਗਈਆਂ ਜਦੋਂ ਉਹ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨਾਲ ਕਾਂਗਰਸ ਦੇ ਸਕੱਤਰਾਂ ਦੇ ਕੰਮ ਦੀ ਸਮੀਖਿਆ ਕਰਨ ਤੇ ਪਾਰਟੀ ਦੀ ਜ਼ਮੀਨੀ ਪੱਧਰੀ ਦੀ ਫੀਡਬੈਕ ਪ੍ਰਣਾਲੀ ਦਾ ਮੁਲਾਂਕਣ ਕਰਨ ਲਈ ਸਮੂਹ ਚਰਚਿਆਂ ਦੀ ਇਕ ਲੜੀ ’ਚ ਸ਼ਾਮਲ ਹੋਈ ਸੀ।

ਆਮ ਤੌਰ ’ਤੇ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਅਜਿਹੀਆਂ ਸੰਗਠਨਾਤਮਕ ਸਮੀਖਿਆਵਾਂ ਕਰਦੇ ਹਨ। ਇਸ ਲਈ ਇਸ ਵਾਰ ਪ੍ਰਿਅੰਕਾ ਦੀ ਸ਼ਮੂਲੀਅਤ ਨੇ ਪਾਰਟੀ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ।

ਦੱਸਿਆ ਜਾਂਦਾ ਹੈ ਕਿ ਰਾਹੁਲ ਤੇ ਪ੍ਰਿਅੰਕਾ ਨੇ ਪਾਰਟੀ ਦੇ ਅਹੁਦੇਦਾਰਾਂ ਤੋਂ ਮੁੱਖ ਸੰਗਠਨਾਤਮਕ ਮੁੱਦਿਆਂ ਖਾਸ ਕਰ ਕੇ ਜ਼ਮੀਨੀ ਪੱਧਰ ’ਤੇ ਜਾਣਕਾਰੀ ਦੇ ਪ੍ਰਵਾਹ ਨੂੰ ਤੇਜ਼ ਕਰਨ ਤੇ ਪਾਰਟੀ ਦੀ ਪ੍ਰਤੀਕਿਰਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ’ਤੇ ਵਿਸਤ੍ਰਿਤ ਫੀਡਬੈਕ ਮੰਗੀ।

ਪ੍ਰਿਅੰਕਾ ਲੱਗਭਗ 4 ਸਾਲਾਂ ਤੋਂ ਕਾਂਗਰਸ ਦੀ ਜਨਰਲ ਸਕੱਤਰ ਹੈ ਪਰ ਉਸ ਨੂੰ ਕੋਈ ਖਾਸ ਪੋਰਟਫੋਲੀਓ ਨਹੀਂ ਮਿਲਿਆ ਹੈ। ਉਸ ਦੀ ਆਖਰੀ ਵੱਡੀ ਸੰਗਠਨਾਤਮਕ ਜ਼ਿੰਮੇਵਾਰੀ 2022 ’ਚ ਉੱਤਰ ਪ੍ਰਦੇਸ਼ ਸੀ। ਇਹ ਤਬਦੀਲੀ 5 ਸਤੰਬਰ ਨੂੰ ਕਾਂਗਰਸ ਦੇ ਜਨਰਲ ਸਕੱਤਰਾਂ ਦੇ ਫੇਰਬਦਲ ਤੋਂ ਬਾਅਦ ਅਾਈ ਹੈ ਜਿਸ ’ਚ ਪ੍ਰਿਅੰਕਾ ਤੇ ਮੁਕੁਲ ਵਾਸਨਿਕ ਜਿਨ੍ਹਾਂ ਨੂੰ ਗੁਜਰਾਤ ਦਾ ਚਾਰਜ ਗੁਆਉਣ ਤੋਂ ਬਾਅਦ ਬਿਨਾਂ ਪੋਰਟਫੋਲੀਓ ਰੱਖਿਅਾ ਗਿਆ ਸੀ, ਨੂੰ ਛੱਡ ਕੇ ਸਾਰੇ ਜਨਰਲ ਸਕੱਤਰਾਂ ਨੂੰ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਹਨ।

ਇਨ੍ਹਾਂ ਦੋਵਾਂ ਨੂੰ ਕੋਈ ਜ਼ਿੰਮੇਵਾਰੀ ਨਾ ਮਿਲਣ ’ਤੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪ੍ਰਿਅੰਕਾ ਲਈ ਕੁਝ ਹੋਰ ਯੋਜਨਾ ਬਣਾਈ ਜਾ ਰਹੀ ਹੈ। ਉਹ ਪਰਦੇ ਪਿੱਛੇ ਇਕ ਰਣਨੀਤੀਕਾਰ ਤੇ ਸਮੱਸਿਆ ਨਿਵਾਰਕ ਵਜੋਂ ਕੰਮ ਕਰ ਰਹੀ ਹੈ। ਅਫਵਾਹਾਂ ਹਨ ਕਿ ਲੰਬੇ ਸਮੇਂ ਤੋਂ ਲਟਕਿਆ ਹੋਇਆ ਚੋਣ ਪ੍ਰਬੰਧਨ ਵਿਭਾਗ ਅੰਤ ’ਚ ਅਗਲੇ ਮਹੀਨੇ ਬਣਾਇਆ ਜਾ ਸਕਦਾ ਹੈ, ਜਿਸ ’ਚ ਪ੍ਰਿਅੰਕਾ ਇਸ ਦੀ ਸੰਭਾਵੀ ਮੁਖੀ ਹੋਵੇਗੀ ਤੇ ਵਾਸਨਿਕ ਡਿਪਟੀ ਜਾਂ ਕਨਵੀਨਰ ਹੋਣਗੇ।


author

Harpreet SIngh

Content Editor

Related News