ਪੰਜਾਬ 'ਚ ਗਰਮੀ ਦਿਖਾਉਣ ਲੱਗੀ ਅਸਲੀ ਰੰਗ, ਆਉਣ ਵਾਲੇ ਦਿਨਾਂ 'ਚ ਨਿਕਲਣਗੇ ਵੱਟ

Monday, Jun 05, 2023 - 10:33 AM (IST)

ਪੰਜਾਬ 'ਚ ਗਰਮੀ ਦਿਖਾਉਣ ਲੱਗੀ ਅਸਲੀ ਰੰਗ, ਆਉਣ ਵਾਲੇ ਦਿਨਾਂ 'ਚ ਨਿਕਲਣਗੇ ਵੱਟ

ਲੁਧਿਆਣਾ (ਬਸਰਾ) : ਬੱਦਲਵਾਈ ਵਾਲੇ ਮੌਸਮ ਤੋਂ ਬਾਅਦ ਹੁਣ ਹੌਲੀ-ਹੌਲੀ ਤਾਪਮਾਨ ’ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਲੋਕ ਪਸੀਨੋ-ਪਸੀਨਾ ਹੋਣਾ ਸ਼ੁਰੂ ਹੋ ਗਏ ਹਨ। ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਤਾਪਮਾਨ ’ਚ 1.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਹਾਲਾਂਕਿ ਇਹ ਔਸਤਨ ਤਾਪਮਾਨ ਨਾਲੋਂ 4.4 ਡਿਗਰੀ ਸੈਲਸੀਅਸ ਘੱਟ ਰਿਹਾ।

ਇਹ ਵੀ ਪੜ੍ਹੋ : ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਕੱਟ ਰਹੇ ਬੱਚਿਆਂ ਲਈ ਆਈ ਵੱਡੀ ਖ਼ਬਰ, ਧਿਆਨ ਦੇਣ ਮਾਪੇ

ਸੂਬੇ ’ਚ ਸਭ ਤੋਂ ਵੱਧ ਤਾਪਮਾਨ ਸਮਰਾਲਾ (ਲੁਧਿਆਣਾ) ਦਾ 38.7 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦੇ ਸਾਰੇ ਸੂਬਿਆਂ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ। ਆਉਣ ਵਾਲੇ 5 ਦਿਨਾਂ ’ਚ ਮੌਸਮ ਖ਼ੁਸ਼ਕ ਰਹੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਦੇ ਲੋਕਾਂ ਨੂੰ ਕਰਨਾ ਪਵੇਗਾ ਪਰੇਸ਼ਾਨੀ ਦਾ ਸਾਹਮਣਾ, ਇਕ ਮਹੀਨੇ ਤੱਕ ਨਹੀਂ ਖੁੱਲ੍ਹੇਗੀ ਇਹ ਸੜਕ

ਗੁਆਂਢੀ ਸੂਬਾ ਹਰਿਆਣਾ ਤਾਪਮਾਨ ਪੱਖੋਂ ਪੰਜਾਬ ਨਾਲੋਂ ਪੱਛੜ ਗਿਆ। ਜ਼ਿਲ੍ਹਾ ਸਿਰਸਾ ਦਾ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News