ਅਪ੍ਰੈਲ ਮਹੀਨੇ ’ਚ ਆਮ ਤੋਂ ਜ਼ਿਆਦਾ ਤਾਪਮਾਨ ਰਹਿਣ ਦੀ ਸੰਭਾਵਨਾ

04/04/2022 2:42:47 PM

ਲੁਧਿਆਣਾ (ਸਲੂਜਾ) : ਚੰਡੀਗੜ੍ਹ ਮੌਸਮ ਵਿਭਾਗ ਦੇ ਮੌਸਮ ਮਾਹਿਰਾਂ ਮੁਤਾਬਕ ਉੱਤਰ ਭਾਰਤ ਪੱਛਮੀ ਅਤੇ ਮੱਧ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਅਤੇ ਪਹਾੜੀ ਖੇਤਰਾਂ ਦੇ ਕੁੱਝ ਹਿੱਸਿਆਂ ’ਚ ਅਪ੍ਰੈਲ ਮਹੀਨੇ ਦੌਰਾਨ ਆਮ ਤੋਂ ਜ਼ਿਆਦਾ ਤਾਪਮਾਨ ਰਹਿਣ ਦੀ ਸੰਭਾਵਨਾ ਹੈ। ਇਸ ਚਾਲੂ ਮਹੀਨੇ ਦੌਰਾਨ ਔਸਤਨ ਮੀਂਹ ਵੀ ਆਮ ਰਹਿਣ ਦੀ ਉਮੀਦ ਹੈ।
ਲੁਧਿਆਣਾ ਵਿਚ ਕੀ ਰਿਹਾ ਤਾਪਮਾਨ
ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਤਾਪਮਾਨ 37.9 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਫੀਲਿੰਗ 40 ਤੋਂ 42 ਡਿਗਰੀ ਸੈਲਸੀਅਸ ਤੱਕ ਦੀ ਮਹਿਸੂਸ ਹੁੰਦੀ ਰਹੀ। ਘੱਟੋ-ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ ਰਿਹਾ। ਮੌਸਮ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਮੌਸਮ ਦਾ ਮਿਜਾਜ਼ ਗਰਮ ਅਤੇ ਖੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਹੈ।
ਗਲੋਬਲ ਵਾਰਮਿੰਗ ਤੋਂ ਕਿਵੇਂ ਬਚੀਏ
ਵੱਧ ਤੋਂ ਵੱਧ ਰੁੱਖ ਲਗਾਓ
ਕੱਚ ਦੇ ਘਰ ਬਣਾਉਣ ਤੋਂ ਬਚੋ
ਰੇਨ ਹਾਰਵੈਸਟਿੰਗ ਦੀ ਵਰਤੋਂ ਕਰੋ
ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ
ਸੁੱਕੇ ਪੱਤਿਆਂ ਨੂੰ ਨਾ ਸਾੜੋ
ਲੂ ਤੋਂ ਕਿਵੇਂ ਬਚੀਏ?
ਤਿੱਖੀ ਧੁੱਪ ਤੋਂ ਬਚਣ ਲਈ ਸਿਰ ਨੂੰ ਟੋਪੀ ਜਾਂ ਛਤਰੀ ਨਾਲ ਕਵਰ ਕਰ ਕੇ ਰੱਖੋ
ਬਿਨਾਂ ਕੰਮ ਕੇ ਘਰੋਂ ਬਾਹਰ ਨਾ ਨਿਕਲੋ 
ਧੁੱਪ ਵਾਲੀਆਂ ਐਨਕਾਂ ਦੀ ਵਰਤੋਂ ਕਰੋ
ਬੱਚਿਆਂ ਅਤੇ ਜਾਨਵਰਾਂ ਨੂੰ ਕਦੇ ਵਾਹਨਾਂ ’ਚ ਬੰਦ ਨਾ ਕਰੋ
ਵਾਰ-ਵਾਰ ਪਾਣੀ ਪੀਓ
ਸਲਾਦ ’ਚ ਪਿਆਜ਼ ਦੀ ਵਰਤੋਂ ਕਰੋ
ਧੁੱਪ ਵਿਚ ਨੰਗੇ ਪੈਰ ਨਾ ਜਾਓ
ਹਲਕੇ ਸੂਤੀ ਕੱਪੜੇ ਪਹਿਨੋ
ਜਾਨਵਰਾਂ ਲਈ ਛਾਂ ਦਾ ਯੋਗ ਪ੍ਰਬੰਧ ਕਰੋ
 


Babita

Content Editor

Related News