''ਲੂ'' ਦੇ ਕਹਿਰ ਤੋਂ ਲੁਧਿਆਣਵੀਂ ਹੋਣ ਲੱਗੇ ਬੇਹਾਲ

Tuesday, Apr 27, 2021 - 02:33 PM (IST)

''ਲੂ'' ਦੇ ਕਹਿਰ ਤੋਂ ਲੁਧਿਆਣਵੀਂ ਹੋਣ ਲੱਗੇ ਬੇਹਾਲ

ਲੁਧਿਆਣਾ (ਸਲੂਜਾ) : ਲੁਧਿਆਣਾ ’ਚ ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਲਈ ਤਾਂ ਲੂ ਦੇ ਕਹਿਰ ਨਾਲ ਲੁਧਿਆਣਵੀਂ ਬੇਹਾਲ ਹੋਣ ਲੱਗੇ। ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 17 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 57 ਫ਼ੀਸਦੀ ਅਤੇ ਸ਼ਾਮ ਨੂੰ ਨਮੀ ਦੀ ਮਾਤਰਾ 17 ਫ਼ੀਸਦੀ ਰਹੀ। ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ।

ਇਥੇ ਦੋ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਤੇਜ਼ ਠੰਡੀਆਂ ਹਵਾਵਾਂ ਅਤੇ ਬਾਰਿਸ਼ ਨਾਲ ਮੌਸਮ ਦਾ ਮਿਜਾਜ਼ ਠੰਡ ਵਾਲਾ ਬਣਿਆ ਹੋਇਆ ਸੀ ਅਤੇ ਬਾਰਿਸ਼ ਦੇ ਦੌਰ ਨਾਲ ਕਿਸਾਨ ਚਿੰਤਾ ’ਚ ਡੁੱਬਿਆ ਹੋਇਆ ਸੀ ਅਤੇ ਹੁਣ ਜਦ ਮੌਸਮ ਦਾ ਮਿਜਾਜ਼ ਗਰਮ ਅਤੇ ਖੁਸ਼ਕ ਹੋ ਗਿਆ ਹੈ ਤਾਂ ਕਿਸਾਨਾਂ ਨੇ ਵੀ ਚੈਨ ਦਾ ਸਾਹ ਲਿਆ ਹੈ।
 


author

Babita

Content Editor

Related News