ਚੰਡੀਗੜ੍ਹ ''ਚ ਹੁੰਮਸ ਨੇ ਵਧਾਈ ਗਰਮੀ, ਅਗਲੇ 3 ਦਿਨਾਂ ''ਚ ਮੀਂਹ ਪੈਣ ਦੇ ਆਸਾਰ

Monday, Aug 30, 2021 - 01:45 PM (IST)

ਚੰਡੀਗੜ੍ਹ ''ਚ ਹੁੰਮਸ ਨੇ ਵਧਾਈ ਗਰਮੀ, ਅਗਲੇ 3 ਦਿਨਾਂ ''ਚ ਮੀਂਹ ਪੈਣ ਦੇ ਆਸਾਰ

ਚੰਡੀਗੜ੍ਹ (ਪਾਲ) : ਪਿਛਲੇ 2 ਦਿਨਾਂ ਤੋਂ ਸ਼ਹਿਰ ਵਿਚ ਰੁਕ-ਰੁਕ ਕੇ ਮੀਂਹ ਪੈਣਾ ਜਾਰੀ ਹੈ। ਹਾਲਾਂਕਿ ਦਿਨ ਵੇਲੇ ਹੁੰਮਸ ਕਾਰਨ ਗਰਮੀ ਦਾ ਅਹਿਸਾਸ ਜ਼ਿਆਦਾ ਹੋ ਰਿਹਾ ਹੈ। ਸ਼ਨੀਵਾਰ ਜਿੱਥੇ ਸ਼ਹਿਰ ਵਿਚ 15 ਐੱਮ. ਐੱਮ. ਮੀਂਹ ਪਿਆ, ਉੱਥੇ ਹੀ ਐਤਵਾਰ ਸਵੇਰ ਤੋਂ ਸ਼ਾਮ ਤੱਕ 5 ਐੱਮ. ਐੱਮ. ਮੀਂਹ ਦਰਜ ਹੋਇਆ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਤੋਂ 1 ਡਿਗਰੀ ਜ਼ਿਆਦਾ ਸੀ। ਹੇਠਲਾ ਤਾਪਮਾਨ 24.5 ਡਿਗਰੀ ਰਿਕਾਰਡ ਹੋਇਆ। ਵਿਭਾਗ ਅਨੁਸਾਰ ਸ਼ਹਿਰ ਵਿਚ ਵੈਸਟਰਨ ਡਿਸਟਰਬੈਂਸ ਸਰਗਰਮ ਹੋਇਆ ਹੈ, ਜਿਸ ਕਾਰਨ ਸਵੇਰੇ ਮੀਂਹ ਪਿਆ। ਆਉਣ ਵਾਲੇ 3 ਦਿਨਾਂ ਵਿਚ ਆਮ ਜਾਂ ਆਮ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਬਿਜਲੀ ਸਮਝੌਤਿਆਂ 'ਤੇ ਮੁੜ ਕੀਤਾ ਟਵੀਟ, ਦੱਸਿਆ ਕਿੰਝ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
ਹੁਣ ਤੱਕ 173.3 ਐੱਮ. ਐੱਮ. ਮੀਂਹ ਪਿਆ
ਪਿਛਲੇ 2 ਮਹੀਨਿਆਂ ਦੇ ਮੁਕਾਬਲੇ ਅਗਸਤ ਵਿਚ ਹੁਣ ਤੱਕ ਚੰਗਾ ਮੀਂਹ ਪੈ ਰਿਹਾ ਹੈ। 4 ਅਗਸਤ ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ 55.4 ਐੱਮ. ਐੱਮ. ਮੀਂਹ ਪਿਆ ਸੀ। ਹੁਣ ਤੱਕ ਕੁੱਲ 173.3 ਐੱਮ. ਐੱਮ. ਮੀਂਹ ਦਰਜ ਹੋਇਆ ਹੈ। ਹਾਲਾਂਕਿ ਮੀਂਹ ਆਮ ਤੋਂ ਘੱਟ ਮਾਈਨਸ ਵਿਚ ਚੱਲ ਰਿਹਾ ਹੈ। ਪਿਛਲੇ ਦੋਵੇਂ ਮਹੀਨੇ ਜੂਨ ਅਤੇ ਜੁਲਾਈ ਵਿਚ ਮੀਂਹ ਪਿਛਲੇ ਸਾਲ ਦੇ ਮੁਕਾਬਲੇ ਘੱਟ ਪਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਅਹਿਮ ਫ਼ੈਸਲਾ, ਇਨ੍ਹਾਂ ਮੁਸਾਫ਼ਰਾਂ ਨੂੰ ਨਹੀਂ ਮਿਲੇਗੀ CTU ਦੀਆਂ ਬੱਸਾਂ 'ਚ ਐਂਟਰੀ

ਹੁਣ ਤੱਕ ਅਗਸਤ ਵਿਚ 173.3 ਐੱਮ. ਐੱਮ. ਮੀਂਹ ਪਿਆ ਹੈ। ਪੂਰੇ ਮਾਨਸੂਨ ਦੀ ਗੱਲ ਕਰੀਏ ਤਾਂ ਹੁਣ ਤਕ 600.1 ਐੱਮ. ਐੱਮ. ਮੀਂਹ ਪਿਆ ਹੈ। ਆਮ ਮੀਂਹ 665.2 ਐੱਮ. ਐੱਮ. ਨੂੰ ਮੰਨਿਆ ਜਾਂਦਾ ਹੈ ਪਰ ਹੁਣ ਤਕ ਮੀਂਹ 65.1 ਮਾਈਨਸ ਚੱਲ ਰਿਹਾ ਹੈ। ਹਾਲਾਂਕਿ ਸਤੰਬਰ ਦਾ ਮਹੀਨਾ ਬਾਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News