ਪੰਜਾਬ ''ਚ ਰੂਹ ਕੰਬਾਊ ਵਾਰਦਾਤ! ਕਤਲ ਕਰਕੇ ਸੜਕ ਵਿਚਕਾਰ ਸੁੱਟੀ ਨੌਜਵਾਨ ਦੀ ਲਾਸ਼

Thursday, Jul 24, 2025 - 05:36 PM (IST)

ਪੰਜਾਬ ''ਚ ਰੂਹ ਕੰਬਾਊ ਵਾਰਦਾਤ! ਕਤਲ ਕਰਕੇ ਸੜਕ ਵਿਚਕਾਰ ਸੁੱਟੀ ਨੌਜਵਾਨ ਦੀ ਲਾਸ਼

ਔੜ/ਚੱਕਦਾਨਾ (ਛਿੰਜੀ ਲੜੋਆ)- ਨਵਾਂਸ਼ਹਿਰ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ। ਦਰਅਸਲ 4 ਜੁਲਾਈ 2025 ਨੂੰ ਥਾਣਾ ਔੜ ਵਿੱਚ ਪੈਂਦੇ ਪਿੰਡ ਮੱਲਪੁਰ ਦੇ ਭੱਠੇ ਨੇੜੇ ਜਾਂਦੀ ਸੜਕ ਵਿਚਕਾਰ ਬਿਨਾਂ ਕੱਪੜਿਆਂ ਤੋਂ ਮੱਲਪੁਰ ਦੇ ਨੌਜਵਾਨ ਹਰਮੇਸ਼ ਲਾਲ ਉਰਫ਼ ਮੇਸ਼ਾ ਪੁੱਤਰ ਦੇਵਰਾਜ ਦੀ ਲਾਸ਼ ਬਰਾਮਦ ਹੋਈ ਸੀ। ਨੌਜਵਾਨ ਦੀ ਮ੍ਰਿਤਕ ਦੇਹ 'ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਵੀ ਸਨ। ਇਸ ਮਾਮਲੇ ਨੂੰ ਪੁਲਸ ਵੱਲੋਂ ਸੁਲਝਾ ਲਿਆ ਗਿਆ ਹੈ। 

ਇਹ ਵੀ ਪੜ੍ਹੋ: ਜਲੰਧਰ ਦੇ ਇਸ ਇਲਾਕੇ 'ਚ ਦਿੱਸਿਆ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰ ਦੀ ਢਾਹੀ ਆਲੀਸ਼ਾਨ ਕੋਠੀ

ਨੌਜਵਾਨ ਦਾ ਕਤਲ ਹੋਣ ਦੇ ਸ਼ੱਕ ਨੂੰ ਲੈ ਕੇ ਐੱਸ. ਐੱਸ. ਪੀ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਬਜੀਤ ਸਿੰਘ ਬਾਹੀਆ ਐੱਸ. ਪੀ. ਡੀ. ਅਤੇ ਡੀ. ਐੱਸ. ਪੀ. ਰਾਜ ਕੁਮਾਰ ਬਜਾੜ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਜਰਨੈਲ ਸਿੰਘ ਅਤੇ ਥਾਣਾ ਔੜ ਦੇ ਐੱਸ. ਐੱਚ. ਓ. ਮੈਡਮ ਨਰੇਸ਼ ਕੁਮਾਰੀ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਕਾਤਲਾਂ ਨੂੰ ਲੱਭਣ ਲਈ ਕੋਸ਼ਿਸ਼ ਸ਼ੁਰੂ ਕੀਤੀ ਗਈ। 

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਦਾ ਬਦਲਿਆ ਸਮਾਂ, ਜਾਣੋ ਕਿਉਂ ਲਿਆ ਗਿਆ ਫ਼ੈਸਲਾ

ਜਾਂਚ ਦੌਰਾਨ ਕਤਲ ਨਾਲ ਸੰਬੰਧਤ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡੀ. ਐੱਸ. ਪੀ. ਰਾਜ ਕੁਮਾਰ ਬਜਾੜ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਾਤਲ ਮਨਦੀਪ ਸਿੰਘ ਉਰਫ਼ ਦੀਪਾ ਪੁੱਤਰ ਸਤਨਾਮ ਸਿੰਘ ਵਾਸੀ ਮੱਲਪੁਰ ਥਾਣਾ ਔੜ ਅਤੇ ਸੁਖਵਿੰਦਰ ਸਿੰਘ ਉਰਫ਼ ਸੋਕੀ ਪੁੱਤਰ ਰਾਮ ਲਾਲ ਵਾਸੀ ਹੁਸੈਨਪੁਰ ਥਾਣਾ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮੱਲਪੁਰ ਦੇ ਭੱਠੇ ਨੇੜੇ ਬੈਠ ਤੇ ਸ਼ਰਾਬ ਪੀ ਰਹੇ ਸਨ। ਉਨ੍ਹਾਂ ਦੇ ਕੋਲੋਂ ਹਰਮੇਸ਼ ਲਾਲ ਉਰਫ਼ ਮੇਸ਼ਾ ਪੁੱਤਰ ਦੇਵਰਾਜ ਵਾਸੀ ਮੱਲਪੁਰ ਲੰਘ ਰਿਹਾ ਸੀ। ਉਸ ਕੋਲੋਂ ਦੋਸ਼ੀਆਂ ਨੇ ਫੋਨ ਕਰਨ ਲਈ ਮੋਬਾਇਲ ਫੋਨ ਮੰਗਿਆ ਪਰ ਹਰਮੇਸ਼ ਲਾਲ ਨੇ ਫੋਨ ਦੇਣ ਤੋਂ ਨਾਂਹ ਕਰ ਦਿੱਤੀ। ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਦੋਸ਼ੀਆਂ ਨੇ ਨੇੜੇ ਤੋਂ ਡੰਡੇ ਭੰਨ ਕੇ ਹਰਮੇਸ਼ ਲਾਲ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਹ ਮਰ ਗਿਆ ਤਾਂ ਉਸ ਨੂੰ ਐਕਸੀਡੈਂਟ ਕੇਸ ਬਣਾਉਣ ਲਈ ਘੜੀਸ ਕੇ ਸੜਕ ਵਿਚਕਾਰ ਸੁੱਟ ਗਏ ਅਤੇ ਉਸ ਦੇ ਫੋਨ ਸਮੇਤ ਕੱਪੜੇ ਉਤਾਰ ਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਮ੍ਰਿਤਕ ਦੇ ਕੱਪੜੇ, ਚੱਪਲਾਂ ਅਤੇ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ASI 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਕਾਰਨਾਮਾ ਜਾਣ ਹੋਵੋਗੇ ਹੈਰਾਨ


author

shivani attri

Content Editor

Related News