ਅਬੋਹਰ 'ਚ ਪਰਿਵਾਰ ਨਾਲ ਵਾਪਰਿਆ ਸੀ ਹਾਦਸਾ, ਗਰਭਵਤੀ ਔਰਤ ਦੇ ਢਿੱਡ 'ਚ ਪਲ ਰਹੇ ਬੱਚੇ ਦੀ ਹੋਈ ਮੌਤ

Saturday, Apr 15, 2023 - 02:12 PM (IST)

ਅਬੋਹਰ (ਸੁਨੀਲ) : ਬੱਲੂਆਣਾ ਕਾਲੋਨੀ ਨੇੜੇ ਬੀਤੇ ਦਿਨੀਂ ਹੋਏ ਸੜਕ ਹਾਦਸੇ ’ਚ ਜੋੜੇ ਸਮੇਤ ਤਿੰਨ ਲੋਕ ਫੱਟੜ ਹੋ ਗਏ ਸਨ। ਜਿਨ੍ਹਾਂ ਨੂੰ  ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਥਾਣਾ ਸਦਰ ਪੁਲਸ ਨੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਵਰਣਨਯੋਗ ਹੈ ਕਿ ਇਲਾਜ ਦੌਰਾਨ ਗਰਭਵਤੀ ਮਹਿਲਾ ਦੇ ਬੱਚੇ ਦੀ ਮੌਤ ਹੋ ਗਈ। ਜਿਸਦੇ ਬਾਅਦ ਪੁਲਸ ਵੱਲੋਂ ਧਾਰਾ ’ਚ ਵਾਧਾ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇੰਦਰਾ ਨਗਰੀ ਗਲੀ ਨੰ. 2 ਵਾਸੀ ਸਾਜਨ ਕੁਮਾਰ ਪੁੱਤਰ ਮਨੋਜ ਕੁਮਾਰ ਨੇ ਪੁਲਸ ਨੂੰ  ਦਿੱਤੇ ਬਿਆਨਾਂ ’ਚ ਦੱਸਿਆ ਕਿ 10 ਅਪ੍ਰੈਲ ਨੂੰ ਉਹ ਮਲੋਟ ਤੋਂ ਅਬੋਹਰ ਵੱਲ ਕਾਰ ’ਚ ਆ ਰਹੇ ਸੀ। ਜਦ ਉਹ ਬੱਲੂਆਣਾ ਕਾਲੋਨੀ ਨੇੜੇ ਪਹੁੰਚੇ ਤਾਂ ਸਾਹਮਣੇ ਪਾਸਿਓਂ ਇਕ ਸਕਾਰਪਿਓ ਗੱਡੀ ਚਾਲਕ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਝੋਰੜ ਵਾਸੀ ਸੁਰਿੰਦਰ ਸਿੰਘ ਪੁੱਤਰ ਮੰਦਰ ਸਿੰਘ ਨੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਉਨ੍ਹਾਂ ਦੀ ਗੱਡੀ ਨੂੰ  ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਚੰਨੀ ਤੋਂ ਵਿਜੀਲੈਂਸ ਨੇ 7 ਘੰਟਿਆਂ ਤੱਕ ਕੀਤੀ ਪੁੱਛਗਿੱਛ

ਜਿਸ ਨਾਲ ਉਹ, ਉਸਦੀ ਪਤਨੀ ਸਾਕਸ਼ੀ ਅਤੇ ਲੜਕੇ ਅਨਮੋਲ ਦੇ ਸੱਟਾਂ ਲੱਗੀਆਂ। ਪੁਲਸ ਨੇ ਸਾਜਨ ਕੁਮਾਰ ਦੇ ਬਿਆਨਾਂ ਤੇ ਸੁਰਿੰਦਰ ਸਿੰਘ ਵਿਰੁੱਧ ਆਈ.ਪੀ.ਸੀ. ਦੀ ਧਾਰਾ 279-337-338 ਅਧੀਨ ਮਾਮਲਾ ਦਰਜ ਕਰ ਲਿਆ ਹੈ। ਅਬੋਹਰ ਦੇ ਸਰਕਾਰੀ ਹਸਪਤਾਲ ’ਚ ਮਹਿਲਾ ਡਾਕਟਰ ਨਾ ਹੋਣ ਕਾਰਨ ਗਰਭਵਤੀ ਸਾਕਸ਼ੀ ਨੂੰ ਇਲਾਜ ਲਈ ਮਲੋਟ ਹਸਪਤਾਲ ਰੈਫਰ ਕੀਤਾ ਗਿਆ। ਜਿਥੇ ਇਲਾਜ ਦੌਰਾਨ ਉਸਦੇ ਢਿੱਡ ’ਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਪੁਲਸ ਵੱਲੋਂ ਮਹਿਲਾ ਦੇ ਬਿਆਨਾਂ ਅਤੇ ਡਾਕਟਰੀ ਰਿਪੋਰਟ ਦੇ ਆਧਾਰ ’ਤੇ ਧਾਰਾ ’ਚ ਵਾਧਾ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਚੌਧਰੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਬਹੁਤਾ ਅਸਰ ਨਹੀਂ ਦਿਸ ਰਿਹਾ ਕਰਤਾਰਪੁਰ ਦੇ ਕਾਂਗਰਸੀਆਂ ’ਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Anuradha

Content Editor

Related News