ਦੀਨ ਦਿਆਲ ਉਪਾਧਿਆਏ ਮੰਚ ਨੇ ਆਰ. ਆਰ. ਐੱਸ. ਜ਼ਿਲੇ ਦੇ ਸੰਘ ਸੰਚਾਲਕ ਗਗਨੇਜਾ ਨੂੰ ਦਿੱਤੀ ਸ਼ਰਧਾਂਜਲੀ
Sunday, Aug 06, 2017 - 10:04 AM (IST)
ਜਲੰਧਰ(ਸੋਨੂੰ) - ਇਕ ਸਾਲ ਪਹਿਲਾਂ ਜੋਤੀ ਚੌਕ ਨੇੜੇ ਕਾਤਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਆਰ. ਆਰ. ਐੱਸ. ਜ਼ਿਲੇ ਦੇ ਸੰਘ ਸੰਚਾਲਕ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੀ ਪਹਿਲੀ ਬਰਸੀ 'ਤੇ ਦੀਨ ਦਿਆਲ ਉਪਾਧਿਆਏ ਮੰਚ ਨੇ ਅੱਜ ਹਵਨ ਕਰਵਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕੀਤੀ। ਇਸਦੇ ਨਾਲ ਹੀ ਗਗਨੇਜਾ ਦੇ ਕਾਤਲਾਂ ਦੀ ਅਜੇ ਤੱਕ ਗ੍ਰਿਫਤਾਰੀ ਨਾ ਹੋਣ ਕਾਰਨ ਦੀਨ ਦਿਆਲ ਉਪਾਧਿਆਏ ਮੰਚ ਦੇ ਮੈਂਬਰਾਂ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਰੋਸ ਜਤਾਇਆ ਹੈ। ਇਸ ਸੰਸਥਾ ਦੇ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਸਰਕਾਰ ਅਤੇ ਸੀ. ਬੀ. ਆਈ. ਨੂੰ ਚਾਹਿਦਾ ਹੈ ਕਿ ਉਹ ਜਲਦੀ ਤੋਂ ਜਲਦੀ ਗਗਨੇਜਾ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ।
