ਸਿਹਤ ਵਿਭਾਗ ਦੀ ਟੀਮ ਨੇ ਦੁੱਧ, ਘਿਉ, ਚਾਹ ਪੱਤੀ ਅਤੇ ਖੋਏ ਦੇ ਭਰੇ ਸੈਂਪਲ

Wednesday, Aug 29, 2018 - 08:34 PM (IST)

ਸਿਹਤ ਵਿਭਾਗ ਦੀ ਟੀਮ ਨੇ ਦੁੱਧ, ਘਿਉ, ਚਾਹ ਪੱਤੀ ਅਤੇ ਖੋਏ ਦੇ ਭਰੇ ਸੈਂਪਲ

ਤਰਨਤਾਰਨ (ਰਮਨ)— ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਦੇ ਹੁਕਮਾਂ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਕਸਬਾ ਪੱਟੀ ਤਂੋ ਖਾਣ ਪੀਣ ਵਾਲੀਆਂ ਵਸਤੂਆਂ ਦੇ ਨਮੂਨੇ ਸੀਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਫੂਡ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੇ ਨਿਰਦੇਸ਼ਾਂ ਹੇਠ ਅੱਜ ਪੱਟੀ 'ਚ ਮੌਜੂਦ ਵੱਖ-ਵੱਖ ਡੇਅਰੀਆਂ, ਹਲਵਾਈਆਂ, ਕਰਿਆਨੇ ਆਦਿ ਦੀਆਂ ਦੁਕਾਨਾਂ ਤੋ 7 ਕਿਸਮ ਜਿਨਾਂ 'ਚ ਦੁੱਧ, ਘਿਉ, ਖੋਆ, ਚਾਹ ਪੱਤੀ, ਚਮਚਮ, ਬਰਫੀ ਆਦਿ ਸ਼ਾਮਲ ਹਨ ਦੇ ਸੈਂਪਲ ਸੀਲ ਕਰਕੇ ਲੈਬੋਰਟਰੀ 'ਚ ਜਾਂਚ ਲਈ ਭੇਜ ਦਿੱਤੇ ਗਏ ਹਨ। 

PunjabKesari
ਉਹਨਾਂ ਦੱਸਿਆ ਕਿ ਉਹਨਾਂ ਵੱਲੋ ਜ਼ਿਲੇ ਭਰ ਦੇ ਸਮੂਹ ਹਲਵਾਈ, ਕਰਿਆਨਾ, ਫਲ, ਡੇਅਰੀ ਆਦਿ ਦੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਫ ਸੁਥਰੀਆਂ ਵਸਤੂਆਂ ਹੀ ਵੇਚਣ ਤਾ ਜੋ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਡਾ. ਪੰਨੂ ਨੇ ਦੱਸਿਆ ਕਿ ਹਲਵਾਈ ਆਪਣੀ ਦੁਕਾਨ ਤੇ ਚੰਗੇ ਦੁੱਧ ਦੀ ਵਰਤੋ ਕਰਦੇ ਹੋਏ ਮਿਠਾਈਆਂ ਤਿਆਰ ਕਰਨ ਨਾ ਕਿ ਬਜਾਰੀ ਖੋਏ ਨਾਲ। ਉਹਨਾਂ ਦੱਸਿਆ ਕਿ ਬਨਾਉਟੀ ਰੰਗ ਦੀ ਇਸਤੇਮਾਲ ਕੋਈ ਨਾ ਕਰੇ ਇਸ ਨਾਲ ਕੈਂਸਰ ਹੋਣ ਦਾ ਖਤਰਾ ਬਣ ਸਕਦਾ ਹੈ। ਡਾ. ਪੰਨੂ ਨੇ ਕਿਹਾ ਕਿ ਪੱਟੀ ਦੇ ਇਲਾਕੇ 'ਚ ਫੂਡ ਸੇਫਟੀ ਆਨ ਵਹੀਲਸ ਗੱਡੀ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਖਾਣ-ਪੀਣ ਦੀਆਂ ਵਸਤੂਆਂ ਦੇ ਸੈਂਪਲ ਇਕੱਠੇ ਕਰਕੇ ਉਹਨਾਂ ਦੀ ਰਿਪੋਰਟ ਦਿੱਤੀ ਗਈ। ਇਸ ਮੌਕੇ ਉਹਨਾਂ ਨਾਲ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਵੀ ਹਾਜਰ ਸਨ।


Related News