ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ’ਚ ਮੁਫ਼ਤ ਹੋਵੇਗਾ ਕੋਰੋਨਾ ਮਰੀਜ਼ਾਂ ਦਾ ਇਲਾਜ

05/27/2021 12:00:49 PM

ਅੰਮ੍ਰਿਤਸਰ (ਦਲਜੀਤ) - ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸ਼ਾਮਲ ਜ਼ਿਲ੍ਹੇ ਦੇ 32 ਪ੍ਰਾਈਵੇਟ ਹਸਪਤਾਲਾਂ ’ਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਮੁਫ਼ਤ ’ਚ ਹੋ ਸਕੇਗਾ। ਇਸ ਤੋਂ ਪਹਿਲਾਂ ਇਨ੍ਹਾਂ ਹਸਪਤਾਲਾਂ ’ਚੋਂ ਇਲਾਜ ਲਈ ਮਰੀਜ਼ਾਂ ਨੂੰ ਕਾਫ਼ੀ ਰਕਮ ਖਰਚ ਕਰਨੀ ਪੈ ਰਹੀ ਸੀ। ਪੰਜਾਬ ਸਰਕਾਰ ਵਲੋਂ ਕੀਤੇ ਗਏ ਇਸ ਫ਼ੈਸਲੇ ਨਾਲ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲੇਗੀ। 8000 ਰੁਪਏ ਤੋਂ 18,000 ਰੁਪਏ ਪ੍ਰਤੀ ਦਿਨ ਤੈਅ ਇਲਾਜ ਦਰਾਂ ’ਤੇ ਕੋਵਿਡ ਦਾ ਇਲਾਜ ਪ੍ਰਦਾਨ ਕਰਨ ਦੇ ਸਮਰਥ ਹਸਪਤਾਲਾਂ ’ਚ ਇਹ ਸਹੂਲਤ ਮੁਹੱਈਆ ਹੋਵੇਗੀ ਅਤੇ ਇਹੀ ਇਲਾਜ ਦਰਾਂ ਆਮ ਜਨਤਾ ਲਈ ਰਾਜ ਦੇ ਪ੍ਰਾਈਵੇਟ ਹਸਪਤਾਲਾਂ ਲਈ ਤੈਅ ਕੀਤੀਆਂ ਗਈਆਂ ਹਨ।

ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)

ਜਾਣਕਾਰੀ ਅਨੁਸਾਰ ਸਰਕਾਰ ਤੈਅ ਦਰਾਂ ’ਚੋਂ ਬੀਮਾ ਕੰਪਨੀ ਦੁਆਰਾ ਅਦਾਇਗੀ ਯੋਗ ਖਰਚ ਨੂੰ ਘਟਾਉਣ ਦੇ ਬਾਅਦ ਬਚੇ ਸਾਰੇ ਇਲਾਜ ਖਰਚ ਨੂੰ ਸਹਿਣ ਕਰੇਗੀ। ਯੋਜਨਾ ਅਧੀਨ ਲਾਭਪਾਤਰੀ ਕੋਵਿਡ-19 ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਤੋਂ ਬਿਨਾਂ ਕਿਸੇ ਰੈਫਰਲ ਦੀ ਜ਼ਰੂਰਤ ਦੇ ਸਿੱਧੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ’ਚ ਜਾ ਸਕਦੇ ਹਨ। ਇਸ ਕਦਮ ਨਾਲ ਰਾਜ ਦੇ ਕਮਜ਼ੋਰ ਅਤੇ ਜ਼ਰੂਰਤਮੰਦ ਵਰਗ ਨੂੰ ਵੱਡੀ ਰਾਹਤ ਮਿਲੇਗੀ ਜੋ ਹੁਣ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ’ਚੋਂ ਲੈਵਲ-2 ਅਤੇ ਲੈਵਲ-3 ਦੀ ਇਲਾਜ ਸੇਵਾਵਾਂ ਲੈ ਸਕਣਗੇ ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਇਨ੍ਹਾਂ ਹਸਪਤਾਲਾਂ ’ਚ ਮਰੀਜ਼ ਕਰਵਾ ਸਕਦੇ ਹਨ ਮੁਫ਼ਤ ਇਲਾਜ
ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ 32 ਹਸਪਤਾਲਾਂ ’ਚ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕੋਰੋਨਾ ਮਰੀਜ਼ਾਂ ਦੇ ਮੁਫ਼ਤ ਇਲਾਜ ਦੀ ਵਿਵਸਥਾ ਕਰ ਦਿੱਤੀ ਹੈ। ਇਨ੍ਹਾਂ ’ਚੋਂ ਸਰਕਾਰੀ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ, ਮਿਲਟਰੀ ਹਸਪਤਾਲ, ਐੱਸ. ਜੀ. ਆਰ. ਡੀ. , ਫੋਰਟਿਸ, ਕਾਰਪੋਰੇਟ, ਆਈ.ਵੀ.ਵਾਈ., ਮੈਡੀਕੇਡ, ਈ. ਐੱਮ. ਸੀ. , ਕੇ. ਡੀ., ਮਹਾਜਨ, ਕਰਮ ਸਿੰਘ ਮੈਮੋਰੀਅਲ, ਓਹਰੀ, ਮੈਡਕਾਰਡ, ਨਈਅਰ ਜਨਤਾ, ਪਲਸ, ਫਲੋਰਮ, ਸ਼ੂਰ , ਸੰਜੀਵਨ, ਉੱਪਲ, ਪਾਰਵਤੀ ਦੇਵੀ, ਹਰਤੇਜ਼, ਰਣਜੀਤ, ਡਾ. ਵੇਦ ਗੁਪਤਾ, ਸਿਦਾਨਾ, ਨਿਊ ਭੰਡਾਰੀ, ਏ. ਪੀ , ਨੋਵਾ ਮੈਡੀਸਿਟੀ, ਸੁਖਸਾਗਰ, ਸਿੱਧਹੀ, ਸਤਕ੍ਰਮਨ, ਅਰੋੜਾ, ਸੁਖਬੀਰ , ਰਣਜੀਤ ਹਸਪਤਾਲ ਜੰਡਿਆਲਾ, ਸਰਬਜੋਤ ਅਤੇ ਪ੍ਰੀਤ ਹਸਪਤਾਲ ਸ਼ਾਮਲ ਹਨ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

ਲੈਵਲ-2 ਦੇ 22 ਅਤੇ ਲੈਵਲ ਥ੍ਰੀ ਦੇ 15 ਹਸਪਤਾਲ ਸ਼ਾਮਲ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ’ਚੋਂ ਲੈਵਲ ਟੂ ਦੇ 22 ਅਤੇ ਲੈਵਲ ਥ੍ਰੀ ਦੇ 15 ਹਸਪਤਾਲ ਹਨ। ਉਥੇ ਹੀ ਸਾਰੇ ਹਸਪਤਾਲਾਂ ’ਚ ਲੈਵਲ-2 ਮਰੀਜ਼ਾਂ ਲਈ 961 ਬੈੱਡ ਨਿਰਧਾਰਤ ਕੀਤੇ ਗਏ ਹਨ। ਲੈਵਲ-3 ਦੇ ਮਰੀਜ਼ਾਂ ਦੇ 573 ਬੈੱਡ ਰੱਖੇ ਗਏ ਹਨ। ਇਨ੍ਹਾਂ ਹਸਪਤਾਲਾਂ ’ਚ 286 ਵੈਂਟੀਲੇਟਰਸ ਹਨ। ਇਨ੍ਹਾਂ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਦਾ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਹੋਵੇਗਾ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਇਨਫ਼ੈਕਟਿਡ ਮਰੀਜ਼ਾਂ ਨੂੰ ਇਹ ਚਿੰਤਾ ਵੀ ਸੀ ਕਿ ਨਿੱਜੀ ਹਸਪਤਾਲਾਂ ’ਚੋਂ ਮਹਿੰਗਾ ਇਲਾਜ ਹੋਵੇਗਾ। ਹੁਣ ਉਨ੍ਹਾਂ ਨੂੰ ਡਰਨ ਦੀ ਜ਼ਰੂਰਤ ਨਹੀਂ। ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਉਨ੍ਹਾਂ ਦਾ ਮੁਫ਼ਤ ਇਲਾਜ ਹੋਵੇਗਾ।

ਪੜ੍ਹੋ ਇਹ ਵੀ ਖਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)


rajwinder kaur

Content Editor

Related News