ਸਿਹਤ ਵਿਭਾਗ ਵੱਲੋਂ ਦੁਕਾਨਾਂ ’ਤੇ ਵਿਕ ਰਹੇ ਫਰੂਟ ਤੇ ਸਬਜ਼ੀਆਂ ਦੀ ਚੈਕਿੰਗ

Wednesday, Jul 04, 2018 - 12:19 AM (IST)

ਸਿਹਤ ਵਿਭਾਗ ਵੱਲੋਂ ਦੁਕਾਨਾਂ ’ਤੇ ਵਿਕ ਰਹੇ ਫਰੂਟ ਤੇ ਸਬਜ਼ੀਆਂ ਦੀ ਚੈਕਿੰਗ

 ਕਲਾਨੌਰ,   (ਮਨਮੋਹਨ)-  ਕਮਿਊਨਟੀ ਹੈਲਥ ਸੈਂਟਰ ਕਲਾਨੌਰ ਵੱਲੋਂ ਅੱਜ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਿਸ਼ਨ ਤੰਦਰੁਸਤ ਪੰਜਾਬ’ ਦੌਰਾਨ ਐੱਸ. ਐੱਮ. ਓ. ਡਾ. ਲਖਵਿੰਦਰ ਸਿੰਘ ਅਠਵਾਲ ਦੀ  ਅਗਵਾਈ ਹੇਠ ਸਿਹਤ ਕਰਮਚਾਰੀਆਂ ਵੱਲੋਂ ਕਲਾਨੌਰ  ’ਚ ਵੱਖ-ਵੱਖ ਸਥਾਨਾਂ ਤੇ ਸਥਿਤ ਦੁਕਾਨਾਂ ਤੇ ਰੇਹਡ਼ੀਆਂ ’ਤੇ ਵਿਕ ਰਹੇ ਫਰੂਟ ਤੇ ਸਬਜ਼ੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਜਿਨ੍ਹਾ ਦੁਕਾਨਾਂ ’ਤੇ ਘਟੀਆ ਮਿਆਦ ਦੇ ਫਲ ਤੇ ਸਬਜ਼ੀਆਂ ਪਾਈਆਂ ਗਈਆ ਨੂੰ ਤੁਰੰਤ ਨਸ਼ਟ ਕਰਨ ਦੇੇ ਹੁਕਮ ਦਿੱਤੇ ਗਏ। 
ਇਸ ਮੌਕੇ  ਐੱਸ. ਐੱਮ. ਓ. ਡਾ. ਲਖਵਿੰਦਰ ਸਿੰਘ ਅਠਵਾਲ ਨੇ ਫਲ ਤੇ ਸਬਜ਼ੀ ਵਿਕਰੇਤਾ ਦੁਕਨਦਾਰਾਂ ਅਤੇ ਰੇਹਡ਼ੀ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਜੋ ਵੀ ਘਟੀਆ ਮਿਆਦ ਜਾਂ ਗਲੇ-ਸਡ਼ੇ ਫਲ ਤੇ ਸਬਜ਼ੀਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰਦਾ ਨਜ਼ਰ ਆ ਗਿਆ ਉਸਨੂੰ ਕਿਸੇ ਵੀ ਹਾਲਤ  ’ਚ ਬਖਸ਼ਿਆ ਨਹੀ ਜਾਵੇਗਾ ਤੇ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬੀ. ਈ. ਈ. ਨਵੀਨ ਕਾਲੀਆ, ਹੈਲਥ ਇੰਸਪੈਕਟਰ ਦਿਲਬਾਗ ਸਿੰਘ, ਗੁਰਿੰਦਰ ਸਿੰਘ, ਮੰਗਲ ਸਿੰਘ, ਰਵਿੰਦਰਜੀਤ ਸਿੰਘ ਅਤੇ ਗੁਰਮੇਜ਼ ਸਿੰਘ ਆਦਿ ਹਾਜ਼ਰ ਸਨ।  


Related News