ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਸਕੂਲਾਂ ''ਚ ਪਾਣੀ ਦੇ ਸੈਂਪਲ ਭਰੇ

09/15/2017 11:36:56 AM

ਕਪੂਰਥਲਾ (ਮੱਲ੍ਹੀ) - ਸਿਹਤ ਵਿਭਾਗ ਦੀ ਟੀਮ ਨੇ ਅੱਜ ਕਪੂਰਥਲਾ ਸਿੱਖਿਆ ਬਲਾਕ-1 ਅਧੀਨ ਪੈਂਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ। ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ, ਐੱਸ. ਆਈ. ਗੁਰਮੀਤ ਸਿੰਘ, ਪਰਗਟ ਸਿੰਘ ਬੱਲ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਤੇ ਮਨਰਾਜ ਸਿੰਘ ਆਦਿ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸਿੱਧਵਾਂ ਦੋਨਾ, ਹਾਈ ਸਕੂਲ ਸੰਧੂ ਚੱਠਾ, ਜੱਲੋਵਾਲ, ਮਾਧੋਪੁਰ, ਸੁਖਾਵੀ, ਚੱਕ ਦੋਨਾ ਤੇ ਸੁੰਨੜਵਾਲ ਆਦਿ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਤੇ ਚੈਕਿੰਗ ਸਟਾਫ਼ ਵਲੋਂ ਪੀਤੇ ਜਾ ਰਹੇ ਪਾਣੀ ਦੀ ਸ਼ੁੱਧਤਾ ਤੇ ਮਿਕਦਾਰ ਦੀ ਜਾਂਚ ਕਰਨ ਲਈ ਸੈਂਪਲ ਭਰੇ। ਸਿੱਧਵਾਂ ਦੋਨਾ ਸਕੂਲ ਦੇ ਸੈਂਟਰ ਹੈੱਡ ਟੀਚਰ ਜਗੀਰ ਸਿੰਘ ਖੈੜਾ ਨੇ ਕਿਹਾ ਕਿ ਸਿਹਤ ਵਿਭਾਗ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ, ਕਿਉਂਕਿ ਇਸ ਸੈਂਪਲ ਭਰੇ ਪਾਣੀ ਦੀ ਜਾਂਚ ਹੋਣ ਪਿੱਛੋਂ ਇਹ ਤੱਥ ਸਾਹਮਣੇ ਆ ਜਾਵੇਗਾ ਕਿ ਅਸੀਂ ਜੋ ਪਾਣੀ ਪੀ ਰਹੇ ਹਾਂ ਕੀ ਉਹ ਪੀਣਯੋਗ ਹੈ ਵੀ ਕਿ ਨਹੀਂ ਹੈ। ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਸਕੂਲਾਂ 'ਚੋਂ ਪਾਣੀ ਦੇ ਲਏ ਸੈਂਪਲ ਜਾਂਚ ਵਾਸਤੇ ਚੰਡੀਗੜ੍ਹ ਵਿਖੇ ਸਪੈਸ਼ਲ ਲੈਬ 'ਚ ਭੇਜੇ ਜਾ ਰਹੇ ਹਨ।


Related News