ਸਿਹਤ ਵਿਭਾਗ ਮਾਨਸਾ ਦਾ ਨਵਾਂ ਕਾਰਨਾਮਾ : ਮ੍ਰਿਤਕ ਵਿਅਕਤੀ ਨੂੰ ਹੀ ਲਗਾ ਦਿੱਤੀ ਕੋਰੋਨਾ ਵੈਕਸੀਨ!
Thursday, Feb 03, 2022 - 10:07 AM (IST)
ਮਾਨਸਾ/ਭੀਖੀ (ਜੱਸਲ, ਤਾਇਲ) - ਕੋਰੋਨਾ ਦੇ ਇਸ ਦੌਰ ’ਚ ਸਿਹਤ ਵਿਭਾਗ ਮਾਨਸਾ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮਾਨਸਾ ਸਿਹਤ ਵਿਭਾਗ ਨੇ ਇਕ ਮ੍ਰਿਤਕ ਵਿਅਕਤੀ ਦੇ ਹੀ ਕੋਰੋਨਾ ਵੈਕਸੀਨ ਦਾ ਟੀਕਾ ਲੱਗਾ ਕੇ ਉਸ ਨੂੰ ਸਰਟੀਫਿਕੇਟ ਦਾ ਮੈਸੇਜ ਭੇਜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਕੇਵਲ ਕ੍ਰਿਸ਼ਨ ਪੁੱਤਰ ਸੂਰਜ ਭਾਨ ਵਾਸੀ ਵਾਰਡ ਨੰ. 23 ਮਾਨਸਾ ਦੀ 12 ਮਈ 2021 ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਮੌਤ ਹੋ ਗਈ ਸੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬ ਦੇ ਇਸ ਹਲਕੇ ’ਚੋਂ ਦੋ ਕਾਂਗਰਸੀ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ (ਵੀਡੀਓ)
ਦੂਜੇ ਪਾਸੇ ਉਕਤ ਵਿਅਕਤੀ ਦੇ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਅਨੁਸਾਰ ਪਹਿਲੀ ਵੈਕਸੀਨ 20 ਅਪ੍ਰੈਲ 2021 ਨੂੰ ਲਗਾਈ ਗਈ ਹੈ ਅਤੇ ਦੂਸਰੀ ਵੈਕਸੀਨ ਉਸ ਦੀ ਮੌਤ ਤੋਂ 9 ਮਹੀਨੇ ਬਾਅਦ 30 ਜਨਵਰੀ 2022 ਨੂੰ ਲਗਾਈ ਗਈ ਹੈ। ਹੁਣ ਇਸ ਸਬੰਧੀ ਸਿਹਤ ਵਿਭਾਗ ਦੀ ਫੁਰਤੀ ਦੇਖੋ ਕਿ ਇਕ ਮ੍ਰਿਤਕ ਵਿਅਕਤੀ ਦੇ ਕੋਰੋਨਾ ਵੈਕਸੀਨ ਲਗਾ ਕੇ ਉਸਦੀ ਵੈਕਸੀਨੇਸ਼ਨ ਦਾ ਸਰਟੀਫਿਕੇਟ ਮੈਸੇਜ ਭੇਜ ਦਿੱਤਾ ਗਿਆ, ਜਦ ਕਿ ਆਮ ਵਿਅਕਤੀ ਦੇ ਇਹ ਵੈਕਸੀਨ ਪਹਿਲੀ ਡੋਜ਼ ਤੋਂ 90 ਦਿਨਾਂ ਬਾਅਦ ਲੱਗਦੀ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਫ਼ਤਹਿਜੰਗ ਬਾਜਵਾ ਖ਼ਿਲਾਫ਼ ਪਰਚਾ ਦਰਜ
ਇਸ ਸਬੰਧੀ ਜਦੋਂ ਸਿਵਲ ਸਰਜਨ ਮਾਨਸਾ ਡਾ. ਹਰਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਵੀ ਕੋਰੋਨਾ ਪੀੜਤ ਹੋਣ ਕਾਰਨ ਇਕਾਂਤਵਾਸ ’ਤੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਆਪ੍ਰੇਟਰ ਤੋਂ ਗਲਤੀ ਹੋ ਜਾਂਦੀ ਹੈ ਪਰ ਫਿਰ ਵੀ ਉਹ ਐੱਸ. ਐੱਮ. ਓ. ਸਾਹਿਬ ਨੂੰ ਕਹਿ ਕੇ ਇਸ ਮਾਮਲੇ ਦੀ ਜਾਂਚ ਕਰਵਾਉਣਗੇ।
ਪੜ੍ਹੋ ਇਹ ਵੀ ਖ਼ਬਰ - ਭਾਜਪਾ ’ਚ ਅੰਦੂਰਨੀ ਲੜਾਈ ਖੁੱਲ੍ਹ ਕੇ ਆਈ ਸਾਹਮਣੇ, ਫਤਿਹਜੰਗ ਬਾਜਵਾ ਦੇ ਰੋਡ ਸ਼ੋਅ ’ਚ ਭਿੜੇ ਭਾਜਪਾਈ
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ