ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਸਬੰਧੀ ਸਰਵੇ
Sunday, Jul 15, 2018 - 08:16 AM (IST)

ਕੋਟਕਪੂਰਾ (ਨਰਿੰਦਰ) - ਸਿਹਤ ਵਿਭਾਗ ਵੱਲੋਂ ਡਾ. ਕਮਲਦੀਪ ਕੌਰ ਐਪੀਡੀਮੋਲੋਜਿਸਟ ਦੀ ਦੇਖ-ਰੇਖ ਹੇਠ ਸ਼ਹਿਰ ਦੇ ਫੋਕਲ ਪੁਆਇੰਟਾਂ ਅਤੇ ਹੋਰ ਇਲਾਕਿਆਂ ’ਚ ਕੀਤੇ ਗਏ ਡੇਂਗੂ ਸਬੰਧੀ ਸਰਵੇ ਦੌਰਾਨ 7 ਥਾਵਾਂ ਤੋਂ ਮੱਛਰ ਦਾ ਲਾਰਵਾ ਮਿਲਿਆ ਹੈ। ਸਿਹਤ ਵਿਭਾਗ ਦੀ ਸਮੁੱਚੀ ਟੀਮ ਵੱਲੋਂ ਇਸ ਤੋਂ ਪਹਿਲਾਂ ਈ. ਐੱਸ. ਆਈ. ਫੋਕਲ ਪੁਆਇੰਟ ਵਿਖੇ ਫਾਰਮਾਸਿਸਟ ਸੁਨੀਲ ਸਿੰਗਲਾ ਦੇ ਸਹਿਯੋਗ ਨਾਲ ਮੀਟਿੰਗ ਕੀਤੀ ਗਈ ਅਤੇ ਡੇਂਗੂ ਬਾਰੇ ਜਾਣਕਾਰੀ ਦਿੰਦਿਅਾਂ ਜਾਗਰੂਕਤਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।
ਇਸ ਦੌਰਾਨ ਮਨਦੀਪ ਸਿੰਘ ਸੈਨੇਟਰੀ ਇੰਸਪੈਕਟਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਫੋਕਲ ਪੁਆਇੰਟ ਦੀਅਾਂ ਫੈਕਟਰੀਆਂ ਦੀ ਬਾਰੀਕੀ ਨਾਲ ਪਡ਼ਤਾਲ ਕਰਨ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਜਾ ਕੇ ਮੱਛਰ ਦਾ ਲਾਰਵਾ ਹੋਣ ਦੀ ਸੰਭਾਵਨਾ ਵਾਲੇ ਖੇਤਰਾਂ ਦੀ ਵੀ ਪਡ਼ਤਾਲ ਕੀਤੀ ਗਈ। ਟੀਮ ਵੱਲੋਂ ਕੂਲਰ, ਕਬਾਡ਼, ਫਰਿੱਜਾਂ ਦੀਆਂ ਟਰੇਆਂ ਅਤੇ ਹੋਰ ਟੁੱਟੀਆਂ-ਭੱਜੀਆਂ ਵਸਤੂਅਾਂ, ਜਿਨ੍ਹਾਂ ਵਿਚ ਸਾਫ਼ ਪਾਣੀ ਜਮ੍ਹਾ ਹੋ ਸਕਦਾ ਹੈ, ਦੀ ਵੀ ਜਾਂਚ ਕੀਤੀ ਗਈ।
ਇਸ ਤੋਂ ਬਾਅਦ ਇਸ ਟੀਮ ਵੱਲੋਂ ਹੋਟਲ ਬਲਿਯੂ ਹਿੱਲ ਦੇ ਵੱਡੇ ਹਾਲ ਵਿਚ ਫੋਕਲ ਪੁਆਇੰਟ ਸਥਿਤ ਸਮੂਹ ਫੈਕਟਰੀਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡੇਂਗੂ ਸਬੰਧੀ ਪ੍ਰਾਜੈਕਟਰ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਸਮੇਂ ਡਾ. ਕਮਲਦੀਪ ਕੌਰ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਕਿਸੇ ਵੀ ਥਾਂ ’ਤੇ ਸਾਫ਼ ਪਾਣੀ ਖਡ਼੍ਹਾ ਨਾ ਰਹਿਣ ਦਿੱਤਾ ਜਾਵੇ। ਇਸ ਸਮੇਂ ਸ਼ੀਤਲ ਗੋਇਲ, ਸਵਤੰਤਰ ਗੋਇਲ, ਸੰਨੀ ਅਰੋਡ਼ਾ, ਕਰਨ ਅਰੋਡ਼ਾ, ਸੁਨੀਲ ਸਿੰਗਲਾ, ਜਗਮੋਹਨ ਜਿੰਦਲ, ਸੰਦੀਪ ਗੋਇਲ, ਰਾਜੇਸ਼ ਅਰੋਡ਼ਾਸ ਵਿਨੋਦ ਬਾਂਸਲ ਆਦਿ ਮੌਜੂਦ ਸਨ।