ਝੋਲਾਛਾਪ ਡਾਕਟਰ ''ਤੇ ਸਿਹਤ ਵਿਭਾਗ ਦੀ ਛਾਪਾਮਾਰੀ

Tuesday, Feb 13, 2018 - 02:39 AM (IST)

ਹੁਸ਼ਿਆਰਪੁਰ,  (ਘੁੰਮਣ)- ਸਿਹਤ ਵਿਭਾਗ ਦੁਆਰਾ ਅੱਜ ਸ਼ਾਮ ਸ਼ਹਿਰ ਦੇ ਨਜ਼ਦੀਕੀ ਪਿੰਡ ਬੱਸੀ ਗੁਲਾਮ ਸਥਿਤ ਇਕ ਝੋਲਾਸ਼ਾਪ ਡਾਕਟਰ ਲਾਲ ਸਿੰਘ ਦੇ ਕਲੀਨਿਕ 'ਚ ਰੇਡ ਕੀਤੀ ਗਈ। ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਦੇ ਨਾਲ ਜ਼ਿਲਾ ਪੁਲਸ ਦੀ ਸਪੈਸ਼ਲ ਟਾਸਕ ਫੋਰਮ ਦੇ ਅਧਿਕਾਰੀ ਵੀ ਇਸ ਟੀਮ 'ਚ ਸ਼ਾਮਿਲ ਸੀ। ਬਾਅਦ 'ਚ ਜਗ ਬਾਣੀ ਨਾਲ ਗੱਲਬਾਤ 'ਚ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਕਲੀਨਿਕ 'ਚ 45 ਤਰ੍ਹਾਂ ਦੀਆਂ ਵੱਖ-ਵੱਖ ਪ੍ਰਕਾਰ ਦੀਆਂ ਦਵਾਈਆਂ ਬਰਾਮਦ ਕੀਤੀਆਂ। ਜਿਨ੍ਹਾਂ 'ਚ ਕੈਪਸੂਲ, ਗੋਲੀਆਂ, ਟੀਕੇ ਆਦਿ ਸ਼ਾਮਲ ਹਨ। 
ਕਲੀਨਿਕ ਚਲਾ ਰਹੇ ਲਾਲ ਸਿੰਘ ਦੇ ਕੋਲ ਨਾ ਕੋਈ ਡਰੱਗ ਲਾਇਸੰਸ ਹੈ ਤੇ ਨਾ ਹੀ ਦਵਾਈਆਂ ਦਾ ਕੋਈ ਬਿੱਲ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਡਰੱਗ ਐਂਡ ਕਾਸਮੈਟਿਕ ਐਕਟ ਅਧੀਨ ਕਾਰਵਾਈ ਕਰਕੇ ਬਰਾਮਦ ਕੀਤੀਆਂ ਦਵਾਈਆਂ ਅਦਾਲਤ 'ਚ ਪੇਸ਼ ਕੀਤੀਆਂ ਜਾਣਗੀਆਂ। ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
5 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨਾ
ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਅਨੁਸਾਰ ਡਰੱਗ ਐਂਡ ਕਾਸਮੈਟਿਕ ਐਕਟ ਅਧੀਨ 3 ਤੋਂ 5 ਸਾਲ ਤੱਕ ਦੀ ਕੈਦ ਤੇ 1 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਨਿਯਮ ਹੈ। ਇੱਥੇ ਵਰਣਨਯੋਗ ਹੈ ਕਿ ਇਹ ਕਾਰਵਾਈ ਐੱਸ.ਡੀ.ਐੱਮ. ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ 'ਤੇ ਕੀਤੀ ਗਈ। ਕਿਉਂਕਿ ਐੱਸ.ਡੀ.ਐੱਮ. ਦਫ਼ਤਰ 'ਚ ਕਿਸੇ ਵਿਅਕਤੀ ਨੇ ਇਸ ਝੋਲਾਸ਼ਾਪ ਡਾਕਟਰ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ।


Related News